ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪੇ ਚੜ੍ਹਾ ਲਿਆ ਥਾਣਾ
ਕਾਣਾ ਬੜਾ ਟੁਟ ਜਾਣਾ
ਨੀ ਨਣਦੀਏ
ਕਾਣਾ ਬੜਾ ਟੁੱਟ ਜਾਣਾ।

ਜੇ ਕਿਸੇ ਦੇ ਮੂਰਖ ਪੱਲੇ ਪੈ ਜਾਵੇ ਤਾਂ ਰੱਬ ਹੀ ਰਾਖਾ। ਲਾਲਾਂ ਦੀਆਂ ਲਾਲੜੀਆਂ ਮੂਰਖ ਦੇ ਹਥ ਰੁਲ ਜਾਂਦੀਆਂ ਹਨ।

ਸੈਣੇ ਸੈਧੇ ਮੇਰੀ ਆਰਸੀ
ਸ਼ੀਸ਼ਾ ਜੜਿਆ ਗੁਜਰਾਤ
ਮੁਰਖ ਪੱਲੇ ਪੈ ਗਿਆ
ਲਾਵਾਂ ਵਾਲੀ ਰਾਤ
ਅਤੇ
ਲਾਲਾਂ ਦੀ ਮੈਂ ਲਾਲੜੀ
ਮੇਰੇ ਲਾਲ ਪੱਲੇ ਪਏ
ਮੂਰਖ ਦੇ ਲੜ ਲਗਕੇ
ਮੇਰੇ ਉਹ ਵੀ ਢੁਲ੍ਹ ਗਏ

ਗੋਰੀ ਆਪਣੇ ਬੁਲ੍ਹੜ ਹਾਣੀ ਦਾ ਮਖੌਲ ਉਡਾਣ ਤੇ ਮਜਬੂਰ ਹੈ: -

ਲੋਕਾਂ ਭਾਣੇ ਬਿੱਲਾ ਕੁੱਟਿਆ
ਬੁਲ੍ਹ੍ੜਾ ਕੁੱਟਿਆ ਸੰਦੂਕਾਂ ਓਹਲੇ
ਸਿਰ ਬੰਨ੍ਹਕੇ ਸੁਨਹਿਰੀ ਸਾਫਾ
ਮੰਜੇ ਉਤੇ ਬਹਿਜਾ ਬੁਲ੍ਹ੍ੜਾ
ਤੈਨੂੰ ਦੇਖਣ ਸਾਈਆਂ ਨੇ ਆਉਣਾ
ਮੰਜੇ ਉਤੇ ਬਹਿਜਾ ਬੁਲ੍ਹੜਾ
ਮਾਏ ਨੀਂ ਕਰਾਦੇ ਸਗਲੇ
ਮੈਂ ਨਾਲ ਬੁਲ੍ਹ੍ੜ ਦੇ ਜਾਣਾ
ਮਾਏਂ ਨੀਂ ਕਰਦੇ ਸਗਲੇ
ਮੂਹਰੇ ਮੂਹਰੇ ਤੁਰ ਬੁਲ੍ਹੜਾ
ਤੇਰੇ ਮਗਰ ਛਣਕਦੀ ਆਵਾਂ
ਮੂਹਰੇ ਮੂਹਰੇ ਤੁਰ ਬੁਲ੍ਹੜਾ

ਇੰਜ ਗੋਰੀ ਨੂੰ ਆਪਣੀ ਮਰਜ਼ੀ ਦਾ ਹਾਣੀ ਨਹੀਂ ਮਿਲਦਾ ਉਹਦੀਆਂ ਕੁਆਰੀਆਂ ਸਧਰਾਂ ਮਸਲ ਦਿੱਤੀਆਂ ਜਾਂਦੀਆਂ ਹਨ। ਗੋਰੀ ਲੋਕ ਕਚਹਿਰੀ ਵਿੱਚ ਲਲਕਾਰ ਉਠਦੀ ਹੈ: -

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 57