ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੂੰ ਨੀ ਮੇਰੀ ਮਰਜ਼ੀ ਦਾ
ਤੈਨੂੰ ਵੇਚ ਆਵਾਂ ਬਾਰ੍ਹਮੇ ਦੇਸ
ਤੂੰ ਨੀ ਮੇਰੀ ਮਰਜ਼ੀ ਦਾ
ਤੇਰਾ ਵਟ ਲਾਂ ਪੰਜ ਹਜ਼ਾਰ
ਤੂੰ ਨੀ ਮੇਰੀ ਮਰਜ਼ੀ ਦਾ
ਤੇਰਾ ਕਰਾ ਲਾਂ ਗਲ਼ ਨੂੰ ਹਾਰ
ਤੂੰ ਨੀ ਮੇਰੀ ਮਰਜ਼ੀ ਦਾ
ਤੇਰਾ ਕੱਤਕੇ ਕਰਾਂਵਾਂ ਡੱਬਾ ਖੇਸ
ਤੂੰ ਨੀ ਮੇਰੀ ਮਰਜ਼ੀ ਦਾ

ਕਦੋਂ ਤੀਕਰ ਪੰਜਾਬ ਦੀ ਗੋਰੀ ਨਾਲ਼ ਇਸ ਤਰ੍ਹਾਂ ਅਨਿਆ ਹੁੰਦੇ ਰਹਿਣਗੇ? ਨਹੀਂ ਇੰਜ ਨਹੀਂ ਹੋ ਸਕਦਾ। ਧੀਆਂ ਹੁਣ ਗਊਆਂ ਨਹੀਂ ਸਮਝੀਆਂ ਜਾ ਸਕਣਗੀਆਂ। ਲੋਕ ਕਚਹਿਰੀ ਧੀਆਂ ਦਾ ਸਦਾ ਪੱਖ ਪੂਰੇਗੀ। ਅਸਾਂ ਤੇ ਕੱਲਰਾਈ ਧਰਤੀ ਤੇ ਸੂਹੇ ਗੁਲਾਬ ਖੜਾਣੇ ਹਨ। ਇਹ ਸਭ ਤਦ ਹੀ ਹੋ ਸਕੇਗਾ ਜਦੋਂ ਹੁਸੀਨ ਹਾਣੀ ਆਪਣਾ ਹੁਸੀਨ ਹਾਣ ਮਾਨਣਗੇ। ਉਦੋਂ ਇਹ ਧਰਤੀ ਸਵਰਗ ਬਣ ਜਾਏਗੀ, ਗੋਰੀ ਮੁਸਕਾਨਾਂ ਵਖੇਰੇ ਗੀ: -

ਵੇ ਮੈਂ ਤੇਰੀ ਆਂ ਨਣਦ ਦਿਆ ਵੀਰਾ
ਜੁੱਤੀ ਉਤੋਂ ਜਗ ਵਾਰਿਆ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 58