ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/63

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰਹ ਸੱਸ ਦਾ ਰਿਸ਼ਤਾ

ਆਖਣ ਨੂੰ ਤਾਂ ਭਾਵੇਂ ਸੱਸ ਨੂੰਹ ਦਾ ਰਿਸ਼ਤੇਦਾਰੀ ਦਾ ਰੂਪ ਮਾਵਾਂ ਧੀਆਂ ਵਾਲਾ ਹੈ ਪਰੰਤੂ ਭਾਰਤੀ ਸਮਾਜ ਦੇ ਝਰੋਖੇ ਵਿਚੋਂ ਸਾਨੂੰ ਇਹ ਰਿਸ਼ਤਾ ਨਜ਼ਰ ਨਹੀਂ ਆਇਆ। ਲੋਕ ਗੀਤ ਕਿਸੇ ਵੀ ਸਮਾਜ ਦਾ ਦਰਪਨ ਹੋਇਆ ਕਰਦੇ ਹਨ। ਸਮਾਜ ਦੇ ਜਨ ਸਮੂਹ ਦੀਆਂ ਭਾਵਨਾਵਾਂ, ਦੁੱਖਾਂ ਦਰਦਾਂ ਤੇ ਇੱਛਾਵਾਂ ਦਾ ਪ੍ਰਗਟਾਵਾ ਇਹਨਾਂ ਗੀਤਾਂ ਰਾਹੀਂ ਹੁੰਦਾ ਹੈ। ਸਾਡੇ ਪੁਰਾਤਨ ਸਮਾਜ ਤੇ ਸਭਿਆਚਾਰ ਦੇ ਅੰਸ਼ ਇਹਨਾਂ ਨੇ ਸਾਂਭੇ ਹੋਏ ਹਨ।

ਪੰਜਾਬੀ ਵਿੱਚ ਮਿਲਦੇ ਲੋਕ ਗੀਤ ਸੱਸ ਨੂੰਹ ਦੇ ਰਿਸ਼ਤੇ ਦੀ ਬੜੀ ਦੁਖ ਭਰੀ ਤਸਵੀਰ ਸਾਡੇ ਸਾਹਮਣੇ ਪੇਸ਼ ਕਰਦੇ ਹਨ। ਇਹਨਾਂ ਗੀਤਾਂ ਵਿੱਚ ਸੱਸ ਵੱਲੋਂ ਨੂੰਹ ਉਤੇ ਢਾਏ ਜਾਂਦੇ ਜ਼ੁਲਮਾਂ ਦਾ ਜ਼ਿਕਰ ਵਾਰ ਵਾਰ ਆਉਂਦਾ ਹੈ।

ਕਈ ਗੀਤ ਸੁਣ ਕੇ ਅੱਖਾਂ ਸੇਜਲ ਹੋ ਜਾਂਦੀਆਂ ਹਨ। ਇੱਕ ਜ਼ਾਲਮ ਸੱਸ ਬਾਰੇ ਗੀਤ ਹੈ: -

ਨੌਕਰ ਵੀ ਜਾਣਾ ਮਾਏਂ
ਛੋਕਰ ਵੀ ਜਾਣਾ ਨੀ
ਅੱਛੋਂ ਰੱਖੀਂ ਸਜਨ ਬੇਟੀ ਨੂੰ

ਨੌਕਰ ਵੀ ਜਾਈਂ ਪੁੱਤਾ
ਛੋਕਰ ਵੀ ਜਾਈਂ ਵੇ
ਅੱਛੋਂ ਰੱਖੂੂੰ ਸਜਨ ਬੇਟੀ ਨੂੰ

ਅੱਗੇ ਤਾਂ ਦਿੰਦੀ ਮਾਏ
ਪਾਣੀ ਦਾ ਛੰਨਾ ਨੀ
ਹੁਣ ਕਿਉਂ ਦਿੰਦੀ ਦੁਧ ਕਟੋਰੇ ਨੀ
ਅੱਗੇ ਤਾਂ ਲੱਗੇ ਨੂੰਹੇਂ ਅੱਕੋ ਵੀ ਕੌੜੀ ਨੀ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 59