ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/64

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹੁਣ ਤਾਂ ਲੱਗੋਂ ਪੁੱਤੋਂ ਪਿਆਰੀ ਨੀ

ਅੱਗੇ ਤਾਂ ਦਿੰਦੀ ਸੱਸੇ
ਪਾਟੇ ਜੇਹੇ ਕਪੜੇ ਨੀ
ਹੁਣ ਕਿਉਂ ਦਿੰਦੀ ਸੱਸੇ
ਛੀਟਾਂ ਦਰੇਸਾਂ ਨੀ

ਅੱਗੇ ਤਾਂ ਲੱਗੇ ਨੂੰਹੇਂ ਅੱਕੋਂ ਵੀ ਕੌੜੀ ਨੀ
ਹੁਣ ਤਾਂ ਤੂੰ ਲੱਗੇ ਨੂੰਹੇ ਪੁੱਤੋਂ ਪਿਆਰੀ ਨੀ

ਅੱਗੇ ਤਾਂ ਦਿੰਦੀ ਸੱਸੇ
ਟੁੱਟੀ ਜਿਹੀ ਗੰਦੋਲੀ ਨੀ
ਹੁਣ ਕਿਉਂ ਦੇਵੇਂ
ਲਾਲ ਵਛੋਣੇ ਨੀ
ਅੱਗੇ ਤਾਂ ਲੱਗੇ ਨੂੰਹੇਂ, ਅੱਕੋਂ ਵੀ ਕੌੜੀ ਨੀ
ਹੁਣ ਤਾਂ ਤੂੰ ਲੱਗੋਂ ਨੂੰਹੇਂ
ਪੁੱਤੋਂ ਪਿਆਰੀ ਨੀ

ਅੱਗੇ ਤਾਂ ਦਿੰਦੀ ਸੱਸੇ
ਸੂਹੜੀ ਦੀ ਰੋਟੀ ਨੀ
ਹੁਣ ਕਿਉਂ ਦੇਵੇਂ
ਦਾਲ ਪਰੋਸਾ ਨੀ
ਅੱਗੇ ਤਾਂ ਲੱਗੇਂ ਨੂੰਹੇ
ਅੱਕੋਂ ਵੀ ਕੌੜੀ ਨੀ
ਹੁਣ ਤਾਂ ਤੂੰ ਲੱਗੇ ਨੂੰਹੇਂ
ਪੁੱਤੋਂ ਪਿਆਰੀ ਨੀ

ਅੱਗੇ ਤਾਂ ਦਿੰਦੀ ਸੱਸੇ
ਮੋਠਾਂ ਦਾ ਛੰਨਾ ਨੀ
ਹੁਣ ਕਿਉਂ ਦੋਵੇਂ ਸੱਸੇ
ਚੂਰੀ ਦਾ ਛੰਨਾ ਨੀ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 60