ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/68

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਖੂਨੀ ਨੈਣ ਜਲ ਭਰੋ

ਚਿੜੀਆਂ ਤਾਂ ਚੁੱਗਿਆ ਤੇਰਾ ਬਾਜਰਾ
ਕਾਵਾਂ ਨੇ ਖਾਲੀ ਜੀ ਜਵਾਰ
ਖੂਨੀ ਨੈਣ ਜਲ ਭਰੇ

ਇੱਕ ਨਾ ਦਈਂ ਸੱਸੇ ਪੀਸਣਾ
ਇੱਕ ਨਾ ਦਈਂ ਭਾਈਏਂ ਗਾਲ਼
ਖੂਨੀ ਨੈਣ ਜਲ ਭਰੇ।

ਪਿਓਕਿਆਂ ਤੋਂ ਲਿਆਈਂ ਨੂੰਹੇ ਗੋਲੀਆਂ
ਕਦੇ ਨਾ ਦੇਵਾਂ ਭਾਈਏਂ ਗਾਲ਼
ਖੂਨੀ ਲੈਣ ਜਲ ਭਰੇ।

ਧੀਆਂ ਨੂੰ ਦਈਂ ਸੱਸੇ ਗੋਲੀਆਂ
ਸੱਸ ਮੇਰੀਏ ਸਾਡੇ ਮਾਪੇ ਤਾਂ ਗਰੀਬ ਨੀ
ਖੂਨੀ ਨੈਣ ਜਲ ਭਰੇ

ਮੁਟਿਆਰ ਨੂੰਹ ਨੂੰ ਹਾਰ ਸ਼ਿੰਗਾਰ ਕਰਨ ਦਾ ਚਾਅ ਹੁੰਦਾ ਹੈ ਪਰ ਉਹਦਾ ਹਾਰ ਸ਼ਿੰਗਾਰ ਕਰਨਾ ਸੱਸ ਨੂੰ ਸੁਖਾਂਦਾ ਨਹੀਂ। ਜੇਕਰ ਉਹ ਕਿਧਰੇ ਵੰਗਾਂ ਚੜ੍ਹਾ ਵੀ ਲੱਵੇ ਤਾਂ ਉਹ ਸੜ ਕੇ ਕੋਲਾ ਹੋ ਜਾਂਦੀ ਹੈ: -

ਸਿਖਰ ਦੁਪਹਿਰੇ ਵੰਗਾਂ ਵਾਲ਼ਾ ਆਇਆ
ਹੋਕਾ ਦਿੰਦਾ ਸੁਣਾ, ਸ਼ਾਵਾ
ਸੱਸ ਨੂੰ ਵੀ ਆਖਦੀ
ਨਨਾਣ ਨੂੰ ਵੀ ਆਖਦੀ
ਵੰਗਾ ਦਿਓ ਜੀ ਚੜ੍ਹਾ, ਸ਼ਾਵਾ
ਸੱਸ ਵੀ ਨਾ ਬੋਲਦੀ
ਨਨਾਣ ਵੀ ਨਾ ਬੋਲਦੀ
ਆਪੇ ਲਈਆਂ ਮੈਂ ਚੜ੍ਹਾ, ਸ਼ਾਵਾ
ਢਲੇ ਪਰਛਾਵੇਂ ਚਰਖੜਾ ਡਾਹਿਆ
ਕੱਤਦੀ ਮੈਂ ਵੰਗਾਂ ਦੇ ਚਾਅ, ਸ਼ਾਵਾ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 64