ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੇ ਵੀਰ ਨੂੰ ਸੁੱਕੀ ਖੰਡ ਪਾਈ

ਜਿੱਥੇ ਮੇਰੀ ਸੱਸ ਵਰਤੇ
ਓਥੇ ਮੈਂ ਵਰਤੋਂ ਨੀ ਪਾਉਣੀ

ਸੱਸ ਮਰੀ ਦੀ ਮਗਰ ਨੀ ਜਾਣਾ
ਸਹੁਰੇ ਦਾ ਬਬਾਨ ਕੱਢਣਾ

ਤੈਨੂੰ ਸੱਸ ਦੇ ਮਰੇ ਤੋਂ ਪਾਵਾਂ
ਸੁਥਣੇ ਸੂਫ ਦੀਏ

ਆਖਰ ਨੂੰਹ ਆਪਣੀ ਸੱਸ ਨਾਲੋਂ ਅੱਡ ਹੋ ਕੇ ਰਹਿਣ ਲਈ ਕਾਮਯਾਬ ਹੋ ਜਾਂਦੀ ਹੈ - ਉਸ ਨੂੰ ਸੁਖ ਦਾ ਸਾਹ ਆਉਂਦਾ ਹੈ: -

ਸੱਗੀ ਕਰਾ ਕੇ ਦੇ ਗਿਆ
ਸਾਨੂੰ ਫੁੱਲਾਂ ਦਾ ਦੇ ਜਾਣਾ ਸੱਚ
ਸਾਡੀ ਬੁਰੀਓ ਸੁਣੀਦੀ ਸੱਸ
ਜੀ ਸਾਡੀ ਜੁਦੀਓ ਹਵੇਲੀ ਛੱਤ
ਜੀ ਸਾਨੂੰ ਲੈ ਜਾਣਾ ਨਾਲ਼ੇ
ਸਾਨੂੰ ਮਪਿਆਂ ਦੇ ਲਾਡਲੀ ਰੱਖ
ਜੰਮੂ ਦਿਆ ਵੇ ਨੌਕਰਾ

ਸਮੇਂ ਦੇ ਗੇੜ ਨਾਲ ਘਰਾਂ ਵਿੱਚ ਨੂੰਹਾਂ ਦੀ ਸਰਦਾਰੀ ਆ ਜਾਂਦੀ ਹੈ। ਉਹ ਆਪਣੀਆਂ ਸੱਸਾਂ ਤੋਂ ਗਿਣ ਗਿਣ ਕੇ ਬਦਲੇ ਲੈਂਦੀਆਂ ਹਨ: -

ਨਿੱਕਲ ਸੱਸੜੀਏ ਘਰ ਮੇਰਾ
ਤੈਂ ਬਣਜ ਲਿਆ ਬਥੇਰਾ
ਤੇਰਾ ਰੂੜੀ ਉਤੇ ਡੇਰਾ
ਨੀ ਹੁਣ ਫਿਰਕਾ ਹੋ ਗਿਆ ਮੇਰਾ

ਹੁਣ ਮਸ਼ੀਨੀ ਸਭਿਅਤਾ ਦੇ ਵਿਕਾਸ ਦੇ ਪਰਭਾਵ ਕਾਰਨ ਪੰਜਾਬ ਦੇ ਸਮਾਜਿਕ ਤੇ ਆਰਥਿਕ ਢਾਂਚੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਵਾਪਰ ਗਈਆਂ ਹਨ। ਪਿੰਡਾਂ ਵਿੱਚ ਹੁਣ ਪੜ੍ਹੀਆ ਲਿਖੀਆਂ ਕੁੜੀਆਂ ਦੀ ਗਿਣਤੀ ਵਧ ਰਹੀ ਹੈ। ਉਹ ਹੁਣ ਨੌਕਰੀਆਂ ਕਰਦੀਆਂ ਹਨ, ਆਪਣੇ ਪਤੀਆਂ ਦੇ ਨਾਲ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 67