ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/72

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਮਾਈ ਕਰਕੇ ਆਪਣੇ ਪਰਿਵਾਰ ਨੂੰ ਸੁਖੀ ਬਨਾਉਣ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀਆਂ ਹਨ। ਅਜ ਦੇ ਸਮਾਜ ਵਿੱਚ ਦਾਜ ਦੀ ਭੁੱਖ ਸੱਸ ਅਤੇ ਨੂੰਹ ਦੇ ਰਿਸ਼ਤੇ ਵਿੱਚ ਬਿਗਾੜ ਦਾ ਕਾਰਨ ਬਣ ਰਹੀ ਹੈ। ਬਹੁਤ ਸਾਰੀਆਂ ਸੱਸਾਂ ਆਪਣੀਆਂ ਨੂੰਹਾਂ ਨਾਲ ਕੇਵਲ ਇਸ ਕਰਕੇ ਭੈੜਾ ਸਲੂਕ ਕਰਦੀਆਂ ਹਨ ਕਿਉਂਕਿ ਉਹ ਉਹਨਾਂ ਦੀ ਇੱਛਿਆ ਅਨੁਸਾਰ ਦਾਜ ਨਹੀਂ ਲਿਆ ਸਕੀਆਂ ਹੁੰਦੀਆਂ। ਇਹੋ ਕਾਰਨ ਸੱਸ ਨੂੰਹ ਦੇ ਰਿਸ਼ਤੇ ਨੂੰ ਸੁਖਾਵਾਂ ਨਹੀਂ ਹੋਣ ਦਿੰਦਾ।

ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਸੱਸ ਨੂੰਹ ਦਾ ਰਿਸ਼ਤਾ ਵਿੱਦਿਆ ਅਤੇ ਜਾਗਰਤੀ ਕਾਰਨ ਭਾਵੇਂ ਅੱਗ ਨਾਲੋਂ ਵਧੇਰੇ ਸੁਖਾਵਾਂ ਹੋ ਰਿਹਾ ਹੈ ਪਰ ਪੁਰਾਣੇ ਸਮੇਂ ਵਾਲੀ ਕੁੜੱਤਣਤਾ ਅਜੇ ਪੂਰਨ ਰੂਪ ਵਿੱਚ ਅਲੋਪ ਨਹੀਂ ਹੋ ਸਕੀ।

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 68