ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਣੇ ਪਰਾਤ ਚੱਕਲਾ ਮਾਰਿਆ
ਭੱਜਿਆ ਭੱਜਿਆ ਬਾਹਰ ਨੂੰ ਗਿਆ
ਸੁਣ ਮੈਥੋਂ ਛੋਟਿਆ
ਤੇਰੀ ਨਾਰੀ ਨੇ ਮੈਨੂੰ ਮਾਰਿਆ
ਭਜਿਆ ਭਜਿਆ ਘਰ ਨੂੰ ਆਇਆ
ਸੁਣ ਮੈਥੋਂ ਸੋਹਣੀਏਂ
ਤੈਂ ਮੇਰਾ ਵੀਰ ਕਿਉਂ ਮਾਰਿਆ
ਦੋ ਟਕੇ ਦੇ ਮੈਂ ਬੈਂਗਣ ਸੀ ਲਏ
ਸੁਣ ਮੈਥੋਂ ਸੋਹਣਿਆਂ
ਆਈਆਂ ਸੀ ਚਾਰ ਛਟਾਂਕਾਂ
ਜਦ ਮੈਂ ਬੈਂਗਣ ਚੀਰਨ ਸੀ ਲੱਗੀ
ਸੱਸੀ ਨੇ ਫਾੜੀ ਚੁਰਾਈ
ਜਦ ਮੈਂ ਬੈਂਗਣ ਤੜਕਣ ਲੱਗੀ
ਸੁਣ ਮੈਥੋਂ ਸੋਹਣਿਆਂ
ਜੇਠ ਸ਼ੈਤਾਨ ਚੌਕੇ ਚੜ੍ਹਿਆ
ਮੈਨੂੰ ਕੀ ਜੀ ਫੁਰੀ
ਸਣੇ ਪਰਾਤ ਚੱਕਲਾ ਮਾਰਿਆ
ਭੱਜਿਆ ਭੱਜਿਆ ਬਾਹਰ ਨੂੰ ਗਿਆ
ਸੁਣ ਮੈਥੋਂ ਬੜਿਆ
ਤੇਰਾ ਕਸੂਰ ਹੈਗਾ ਸਾਰਾ

ਹੁਣ ਉਹਨੂੰ ਜੇਠ ਦੀ ਕੀ ਪਰਵਾਹ। ਕਿਤੇ ਉਹਨੂੰ ਉਹ ਬੱਕਰਾ ਆਖਦੀ ਹੈ, ਕਿਤੇ ਚੰਦਰਾ ਸਦਦੀ ਹੈ, ਕਿਤੇ ਟੁਟ ਜਾਣੇ ਦੀ ਗਾਲ਼ ਦੇਂਦੀ ਹੈ: -

ਮੇਰੇ ਚੰਦਰੇ ਜੇਠ ਦੇ ਛੋਲੇ
ਕਦੇ ਨਾ ਲਿਆਈ ਸਾਗ ਤੋੜਕੇ

ਜਾਂ

ਚੀਰਾ ਬਨ੍ਹਕੇ ਸਾਹਮਣੇ ਬਹਿੰਦਾ
ਟੁਟ ਜਾਣੇ ਜੇਠ ਦਾ ਮੁੰਡਾ

ਅਤੇ

ਰੋਟੀ ਲੈ ਕੇ ਦਿਓਰ ਦੀ ਚੱਲੀ
ਅੱਗੇ ਜੇਠ ਬੱਕਰਾ ਹਲ ਵਾਹੇ

ਹੋਰ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 71