ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਬੀ ਲਈ ਦਿਓਰ ਦਾ ਵਿਛੋੜਾ ਸਹਿਣਾ ਕਠਿਨ ਹੋ ਜਾਂਦਾ ਹੈ, ਉਹ ਉਹਦੇ ਬਿਨਾਂ ਫੁੱਲ ਵਾਂਗੂੰ ਕੁਮਲਾ ਜਾਂਦੀ ਹੈ: - <div style="text-align:left; margin-left:4em ਧਾਵੇ ਧਾਵੇ ਧਾਵੇ ਡੰਡੀਆਂ ਕਰਾ ਮਿੱਤਰਾ ਜੀਹਦੇ ਵਿੱਚ ਵੀਂ ਮੁਲਕ ਲੰਘ ਜਾਵੇ ਸੋਨੇ ਦਾ ਭਾਅ ਸੁਣ ਕੇ ਮੁੰਡਾ ਪੱਲਾ ਝਾੜਦਾ ਆਵੇ ਜੰਨ ਘੁਮਿਆਰਾਂ ਦੀ ਵਿੱਚ ਗਧਾ ਹਿਣਕਦਾ ਆਵੇ ਗਧੇ ਤੋਂ ਘੁਮਾਰੀ ਡਿਗਪੀ ਮੇਰਾ ਹਾਸਾ ਨਿਕਲਦਾ ਜਾਵੇ ਭਾਬੀ ਦਿਓਰ ਬਿਨਾਂ -

ਫੁੱਲ ਵਾਂਗੂੰ ਕੁਮਲਾਵੇ</poem>"></poem>

ਦਿਓਰ ਭਾਬੀ ਨੂੰ ਨਾਲ਼ ਮੇਲੇ ਤੇ ਲਜਾਣ ਲਈ ਉਹਦੇ ਮੁੰਡੇ ਨੂੰ ਸਾਰੇ ਰਸਤੇ ਗੋਦੀ ਚੁਕਕੇ ਜਾਣ ਦੀ ਪੇਸ਼ਕਸ਼ ਵੀ ਕਰਦਾ ਹੈ: -

ਚਲ ਚੱਲੀਏ ਜਰਗ ਦੇ ਮੇਲੇ
ਮੁੰਡਾ ਤੇਰਾ ਮੈਂ ਚਕਲੂੰ

ਭਾਬੀ ਨੂੰ ਹੋਰ ਕੀ ਚਾਹੀਦਾ ਹੈ - ਇਕ ਹੁਸੀਨ ਸਾਥ

ਪਿੰਡ ਲੰਘ ਕੇ ਕੰਘਲੀਆਂ ਪਾਈਆਂ
ਦਿਓਰ ਭਾਬੀ ਮੇਲੇ ਚੱਲੇ

ਭਾਬੀ ਅਗੋਂ ਮੇਲੇ ਉਪਰੋਂ ਆਪਣੀਆਂ ਪੱਟੀਆਂ ਵੇਖਣ ਲਈ ਸ਼ੀਸ਼ਾ ਖ਼ਰੀਦ ਲੈਂਦੀ ਹੈ ਤੇ ਦਿਓਰ ਨੂੰ ਸਾਵਧਾਨੀ ਨਾਲ ਲਿਆਉਣ ਲਈ ਚਤਾਵਨੀ ਕਰਦੀ ਹੈ: -

ਦੇਖੀਂ ਦਿੁਓਰਾ ਭੰਨ ਨਾ ਦੇਈਂ
ਮੇਰਾ ਪੱਟੀਆਂ ਦੇਖਣ ਦਾ ਸ਼ੀਸ਼ਾ

ਭਾਬੀ ਦੇ ਇਹ ਬੋਲ ਦਿਓਰ ਨੂੰ ਕਤਲ ਕਰ ਜਾਂਦੇ ਹਨ:-

ਘੁੰਡ ਕਢਕੇ ਸਲਾਮੀ ਪਾਵਾਂ
ਵਿਆਹ ਕਰਵਾ ਦਿਓਰਾ

ਤੇ ਕਈ ਵਾਰੀ ਭਾਬੀਆਂ ਆਪਣੇ ਦਿਓਰਾਂ ਨੂੰ ਵਿਆਹ ਦਾ ਲਾਲਚ ਦੇ ਆਪਣੇ ਘਰ ਦੇ ਕੰਮ ਵੀ ਕਰਵਾਉਂਦੀਆਂ ਰਹਿੰਦੀਆਂ ਹਨ: -

ਮੇਰੀ ਬੱਕਰੀ ਚਾਰ ਲਿਆ ਦਿਓਰਾ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 78