ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਇਸ ਜੋਗੀ ਦੇ ਸੋਹਣੇ ਸੋਹਣੇ ਨੈਣ ਨੀ

ਸੁਰਮਾਂ ਸਲਾਈ ਜੋਗੀ ਪਾਂਵਦਾ ਸੀ ਚਲ ਨੀ ਭਾਬੋ ਘਰ ਨੂੰ ਚੱਲੀਏ ਨੀ ਸੱਸ ਉਡੀਕੇ ਨੂੰਹੋਂ ਆ ਘਰੇ ਸੱਸਾਂ ਨੂੰ ਨੂੰਹਾਂ ਨਣਦੇ ਹੋਰ ਹੋਰ ਨੀ ਮੈਂ ਮਨ ਰੱਖਾਂ ਵਲ ਜੋਗੀ ਦੇ ਨੀ ਚਲ ਨੀ ਭਾਬੋ ਘਰ ਨੂੰ ਚੱਲੀਏ ਸਹੁਰਾ ਉਡੀਕੇ ਨੂੰਹੇਂ ਆ ਘਰੇ ਸਹੁਰੇ ਨੂੰ ਨੂੰਹਾਂ ਨਣਦੇ ਹੋਰ ਹੋਰ ਨੀ ਮੈਂ ਮਨ ਰੱਖਾਂ ਵਲ ਜੋਗੀ ਦੇ ਨੀ ਮਰ ਵੇ ਜੋਗੀ ਕਿਸੇ ਹੋਰ ਦੇਸ ਵੇ ਤੂੰ ਮੇਰੀ ਚੈਂਚਲ ਭਾਬੋ ਮੋਹ ਲਈ ਵੇ ਮਰਨ ਨੀ ਨਣਦੇ ਤੇਰੇ ਵੀਰੜੇ ਇਹ ਪ੍ਰਦੇਸੀ ਜੋਗੀ ਕਿਉਂ ਮਰੇ।

ਨਵੀਂ ਬਹੂ ਮੁਕਲਾਵੇ ਆਈ ਸੱਸ ਧਰਤੀ ਪੈਰ ਨਾ ਲਾਵੇ ਲੈ ਨੀ ਨੂੰਹੇ ਰੋਟੀ ਖਾ ਲੈ ਨੂੰਹ ਸੰਗਦੀ ਨਾ ਖਾਵੇ ਪਿਛਲੇ ਯਾਰ ਦਾ ਕਰਦੀ ਹੇਰਵਾ ਕੀਹਨੂੰ ਆਖ ਸੁਣਾਵੇ ਰੋਂਦੀ ਭਾਬੋ ਦੇ -

ਨਣਦ ਬੁਰਕੀਆਂ ਪਾਵੇ</poem>

ਇਹੋ ਜਿਹੀ ਹੀਰ ਭਾਬੋ ਨੂੰ ਰਾਂਝੇ ਹੋਰੀਂ ਮਿਲਣ ਆਉਂਦੇ ਹਨ ਤੇ ਅੱਗੋਂ ਮੋਰਨੀ ਨਣਦ ਰਾਹੇ ਦਾ ਰੋੜਾ ਬਣਦੀ ਹੈ: -

ਮੇਰੀ ਨਣਦ ਮੰਨਣ ਨਾ ਦੇਵੇ
ਰਾਮ ਸਤ ਮਿੱਤਰਾਂ ਦੀ

ਤਾਹਨੇਜ਼ਨੀ ਹੋਣ ਦਾ ਸਦਕਾ ਤੇ ਕੁਝ ਵੀਰ ਪ੍ਰੇਮ ਦੇ ਵੰਡੇ ਜਾਣ ਦੇ ਕਾਰਨ ਨਣਦ ਭਰਜਾਈ ਤੋਂ ਦੂਰ ਦੂਰ ਰਹਿਣ ਲੱਗ ਪੈਂਦੀ ਹੈ ਅਤੇ ਮਾੜੀ ਮਾੜੀ ਗਲ ਤੇ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 86