ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/91

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਲੜਾਈ ਦੀ ਸੂਹਣ ਖੜੀ ਰਖਦੀ ਹੈ: -

ਤੂੰਬਾ ਮੇਰੀ ਜਾਨ ਕੁੜੇ, ਤੂੰਬਾ
ਜਦੋਂ ਤੂੰਬੇ ਨੂੰ ਤੋੜਨ ਲੱਗੀ
ਸੂਲ ਟੁੱਟੀ ਗਿਠ ਚਾਰ ਕੁੜੇ, ਤੂੰਬਾ
ਤੂੰਬਾ ਮੇਰੀ ਜਾਨ ਕੁੜੇ ਤੂੰਬਾ
ਜਦ ਤੂੰਬੇ ਨੂੰ ਛਿਲਣ ਲੱਗੀ
ਬਿਲਕ ਲਹੀ ਪਟ ਚਾਰ ਕੁੜੇ, ਤੂੰਬਾ
ਤੂੰਬਾ ਮੇਰੀ ਜਾਨ ਕੁੜੋ ਤੂੰਬਾ
ਜਦ ਤੂੰਬੇ ਨੂੰ ਤੜਕਣ ਲੱਗੀ
ਮੁਸ਼ਕ ਗਿਆ ਸੰਸਾਰ ਕੁੜੇ, ਤੂੰਬਾ
ਤੂੰਬਾ, ਮੇਰੀ ਜਾਨ ਕੁੜੇ ਤੂੰਬਾ
ਜਦ ਤੂੰਬੇ ਨੂੰ ਖਾਵਣ ਲੱਗੇ
ਨਣਦੀ ਨੂੰ ਰਹਿ ਗਿਆ ਥੋੜ੍ਹਾ ਕੁੜੇ, ਤੂੰਬਾ
ਤੂੰਬਾ, ਮੇਰੀ ਜਾਨ ਕੁੜੇ, ਤੂੰਬਾ
ਭੱਜੀ ਭੱਜੀ ਨਣਦੀ ਬਾਪ ਕੋਲ ਜਾਂਦੀ ਏ
ਭਾਬੋ ਨੂੰ ਕਰਦੋ ਬਾਹਰ ਕੁੜੇ, ਤੂੰਬਾ
ਤੂੰਬਾ ਮੇਰੀ ਜਾਨ ਕੁੜੇ, ਤੂੰਬਾ
ਕਿੱਕਣ ਕੱਢਾਂ ਧੀਏ ਮੇਰੀਏ
ਪੈਸੇ ਸੁੱਟੇ ਚਾਰ ਕੁੜੇ, ਤੂੰਬਾ
ਤੂੰਬਾ ਮੇਰੀ ਜਾਨ ਕੁੜੇ, ਤੂੰਬਾ
ਨੱਠੀ ਨੱਠੀ ਨਣਦੀ ਮਾਂ ਕੋਲ ਜਾਂਦੀ ਏ
ਭਾਬੋ ਨੂੰ ਕਰਦੋ ਬਾਹਰ ਕੁੜੇ, ਤੂੰਬਾ
ਤੂੰਬਾ ਮੇਰੀ ਜਾਨ ਕੁੜੇ, ਤੂੰਬਾ
ਕਿੱਕਣ ਕੱਢਾਂ ਧੀਏ ਮੇਰੀਏ
ਪਾਣੀ ਪੀਤਾ ਵਾਰ ਕੁੜੇ, ਤੂੰਬਾ
ਤੂੰਬਾ ਮੇਰੀ ਜਾਨ ਕੁੜੇ, ਤੂੰਬਾ
ਭੱਜੀ ਭੱਜੀ ਨਣਦੀ ਵੀਰ ਕੋਲ ਜਾਂਦੀ ਏ
ਭਾਬੋ ਨੂੰ ਕਰਦੋ ਬਾਹਰ ਕੁੜੇ, ਤੂੰਬਾ
ਤੂੰਬਾ ਮੇਰੀ ਜਾਨ ਕੁੜੇ, ਤੂੰਬਾ
ਕਿੱਕਣ ਕੱਢਾਂ ਭੈਣ ਮੇਰੀਏ
ਮੈਂ ਲਾਵਾਂ ਲਈਆਂ ਚਾਰ ਕੁੜੇ, ਤੂੰਬਾ
ਤੂੰਬਾ ਮੇਰੀ ਜਾਨ ਕੁੜੇ, ਤੂੰਬਾ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 87