ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੰਨ੍ਹੇ ਤਲਵਾਰ, ਘੋੜੇ ਅਸਵਾਰ
ਨੀ ਮੈਂ ਜਾਨੀਆਂ ਪਿਓਕੇ
ਮੇਰਾ ਕੀ ਪੁਛਣਾ ਦਰਾਣੀਏਂ ਨੀ
ਆਪਣੇ ਦੇਵਰ ਨੂੰ ਪੁਛਕੇ ਜਾਈਂ
ਪੁਛਾਕੇ ਜਾਈਂ
ਤੋਂ ਫੇਰ ਨਾ ਆਉਣਾ ਨੀ

ਦੇਵਰਾ ਖਿਦੋ ਖੂੰਡੀ ਖੇਡਦਿਆ
ਵੇ ਅਜ ਘਰ ਆਇਆ ਵੀਰ
ਸੋਨੇ ਦਾ ਤੀਰ
ਕੰਨ੍ਹੇ ਤਲਵਾਰ, ਘੋੜੇ ਅਸਵਾਰ
ਮੈਂ ਜਾਨੀਆਂ ਪਿਓਕੇ

ਮੇਰਾ ਕੀ ਪੁਛਣਾ ਭਾਬੀਏ ਨੀ
ਆਪਣੇ ਕੰਤ ਨੂੰ ਪੁਛਕੇ ਜਾਈਂ
ਪੁਛਾਕੇ ਜਾਈਂ
ਤੈਂ ਫੇਰ ਨਾ ਆਉਣਾ ਨੀ

ਕੰਤਾ ਤਾਈਂ ਖੇਡਦਿਆ
ਅਜ ਘਰ ਆਇਆ ਵੀਰ
ਸੋਨੇ ਦਾ ਤੀਰ
ਕੰਨ੍ਹੇ ਤਲਵਾਰ, ਘੋੜੇ ਅਸਵਾਰ
ਜੀ ਮੈਂ ਜਾਨੀਆਂ ਪਿਓਕੇ

ਮੇਰਾ ਕੀ ਪੁਛਣਾ ਗੋਰੀਏ ਨੀ
ਆਪਣੀ ਨਣਦ ਨੂੰ ਪੁਛਕੇ ਜਾਈਂ
ਪੁਛਾ ਕੇ ਜਾਈਂ
ਤੈਂ ਫੇਰ ਨਾ ਆਉਣਾ ਨੀ

ਨਣਦੇ ਤ੍ਰਿੰਜਣੀ ਕੱਤਦੀਏ
ਨੀ ਅਜ ਘਰ ਆਇਆ ਵੀਰ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 90