ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀਰ ਮੱਝੀਆਂ ਦੇ ਸੰਗਲ ਫੜਾਵੇ ਭਾਬੋ ਮੱਥੇ ਪਾਵੇ ਤਿਊੜੀਆਂ

ਇਥੇ ਹੀ ਬਸ ਨਹੀਂ ਕਈ ਤਾਂ ਨਣਦ ਦੇ ਵੀਰੇ ਤੇ ਪੂਰਾ ਕਬਜ਼ਾ ਜਮਾ ਲੈਂਦੀਆਂ ਹਨ। ਵੀਰਾ ਸਹੁਰੀਂ ਗਈ ਭੈਣ ਦੀ ਘਟ ਹੀ ਸਾਰ ਲੈਂਦਾ ਹੈ:

ਭਾਬੋ ਦੀਆਂ ਮੰਨ ਵੀਰਨਾ ਇਕ ਦੇਵੀਂ ਸੇਰ ਪੰਜੀਰੀ

ਭਾਬੇ ਵੀ ਹੁਣ ਸਹੁਰੀਂ ਬੈਠੀ ਨਣਦ ਤੋਂ ਗਿਣ ਗਿਣ ਬਦਲੇ ਲੈਂਦੀ ਹੈ। ਨਣਦ ਦਾ ਭਾਬੋ ਦੇ ਕਬਜ਼ੇ ਹੇਠ ਆਇਆ ਵੀਰਾ ਨਾ ਮਿਲਣ ਹੀ ਆਉਂਦਾ ਹੈ ਅਤੇ ਨਾਹੀਂ ਭੈਣ-ਪਿਆਰ ਵੰਡਾਉਂਦਾ ਹੈ। ਭਾਬੋ ਨੂੰ ਨਣਦ ਗਾਲਾਂ ਤੇ ਗਾਲਾਂ ਦੇਂਦੀ ਹੈ: -

ਚੰਦਰੇ ਘਰਾਂ ਦੀਆਂ ਆਈਆਂ ਭੈਣਾਂ ਨਾਲ਼ੋਂ ਭਾਈ ਤੋੜ ਲੈ

ਪਰ ਸਾਰੀਆਂ ਨਣਦਾਂ ਭਰਜਾਈਆਂ ਇਕੋ ਜਿਹੀਆਂ ਨਹੀਂ ਹੁੰਦੀਆਂ। ਕਈ ਮਿੱਠਤ ਅਤੇ ਸਹਿਨਸ਼ੀਲਤਾ ਦਾ ਸਦਕਾ ਇਕ ਦੂਜੀ ਨੂੰ ਅਸੀਸਾਂ ਦੇਂਦੀਆਂ ਹਨ:-

ਜੁਗ ਜੁਗ ਜੀਉਣ ਸਕੀਆਂ ਭਰਜਾਈਆਂ ਪਾਣੀ ਮੰਗੇ ਦੁਧ ਦਿੰਦੀਆਂਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 94