ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੇਤੀ ਕਰਨ ਦੇ ਤਕਰੀਬਨ ਹਰ ਸੰਦ ਬਾਰੇ ਕੋਈ ਨਾ ਕੋਈ ਬੁਝਾਰਤ ਜ਼ਰੂਰ ਮਿਲਦੀ ਹੈ:-

ਨਿੱਕਾ ਜਿਹਾ ਪਿੱਦੂ
ਭੂੰ ਭੂੰ ਕਰ ਕੇ
ਜਮੀਣ 'ਚ ਬੜ ਗਿਆ
(ਹਲ਼)

ਅਤੇ

ਭੁੱਬਲ ਵਿਚ
ਦੰਦਈਆ ਨੱਚੇ
ਪੂਛ ਮੇਰੇ ਹੱਥ
(ਖੁਰਪਾ)

ਹੋਰ

ਅੰਨ੍ਹਾਂ ਝੋਟਾ
ਵਟਾਂ ਢਾਉਂਦਾ ਜਾਂਦੈ
(ਕਹੀ)

ਜਾਂ

ਐਨੀ 'ਕ ਹਰਨੀ
ਸਾਰਾ ਖੇਤ ਚਰਨੀ
ਮੀਂਗਣ ਇਕ ਨਾ ਕਰਨੀ
(ਦਾਤਰੀ)

ਸੁਹਾਗੇ ਬਾਰੇ ਤਾਂ ਕਈ ਬੁਝਾਰਤਾਂ ਮਿਲਦੀਆਂ ਨੇ:-

ਚਾਰ ਘੋੜੇ
ਦੋ ਅਸਵਾਰ
ਬੱਘੀ ਚੱਲੇ
ਮਾਰੋ ਮਾਰ
(ਸੁਹਾਗਾ)

96/ ਲੋਕ ਬੁਝਾਰਤਾਂ