ਸਮੱਗਰੀ 'ਤੇ ਜਾਓ

ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦ ਸੁਹਾਗਾ ਚਲਾਉਂਦੇ ਹਨ ਤਦ ਉਸ ਨੂੰ ਦੋ ਬਲਦਾਂ ਦੀਆਂ ਜੋੜੀਆਂ ਜੁੜਦੀਆਂ ਹਨ। ਸੁਹਾਗੇ ਤੇ ਖੜੇ ਦੋ ਜੱਟ ਉਨ੍ਹਾਂ ਨੂੰ ਹੱਕਦੇ ਹਨ।

ਬਾਹਰੋਂ ਆਇਆ ਕਰਮੂ
ਆਣ ਬਨਾਏ ਕੰਨ ਕ
ਕਰਮੂ ਟੁਰਦਾ ਵੀਹੀਂ ਟੰਗੀ
ਛੇ ਮੂੰਹ ਬਾਰਾਂ ਕੰਨ
(ਸੁਹਾਗਾ)

ਸੁਹਾਗੇ ਨੂੰ ਚਾਰ ਬਲਦ ਖਿਚਦੇ ਹਨ ਅਤੇ ਦੋ ਆਦਮੀ ਦਬਦੇ ਹਨ। ਇਸ ਤਰ੍ਹਾਂ ਸੋਲਾਂ ਬਲਦਾਂ ਦੀਆਂ ਅਤੇ ਚਾਰ ਆਦਮੀਆਂ ਦੀਆਂ ਵੀਹ ਟੰਗਾਂ ਹੋ ਜਾਂਦੀਆਂ ਹਨ, ਛੇ ਮੂੰਹ ਹੋ ਜਾਂਦੇ ਨੇ ਅਤੇ ਬਾਰਾਂ ਕੰਨ।

ਗੰਨਿਆਂ ਦਾ ਬੇਲਣਾ ਦਿਨ ਤੇ ਰਾਤੀਂ ਚਲਾਈ ਜਾਈਦਾ ਹੈ। ਸੋ ਬੇਲਣੇ ਬਾਰੇ ਬੁਝਾਰਤ ਇਸ ਤਰ੍ਹਾਂ ਘੜੀ ਹੈ ਕਿਸੇ ਨੇ:-

ਬਾਤ ਪਾਵਾਂ ਘਊ ਦੀ
ਦਿਨ ਚੜ੍ਹ ਰਾਤ ਪਊਗੀ

ਚਲਦੇ ਹਲਟ ਦਾ ਨਜ਼ਾਰਾ ਕਿਸੇ ਨੇ ਇਸ ਤਰ੍ਹਾਂ ਬੰਨਿਆ ਹੈ:-

ਆਰ ਡਾਂਗਾਂ
ਪਾਰ ਡਾਂਗਾਂ
ਵਿਚ ਟੱਲਮ ਟੱਲੀਆਂ
ਆਉਣ ਕੂੰਜਾਂ ਦੇਣ ਬੱਚੇ
ਨਦੀ ਨਾਵਣ ਚੱਲੀਆਂ।

97/ ਲੋਕ ਬੁਝਾਰਤਾਂ