ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/102

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮੇਂ ਸਮੇਂ ਸਿਰ

ਜਿਸ ਤਰ੍ਹਾਂ ਪੰਜਾਬ ਦੇ ਲੋਕ-ਗੀਤ ਇੱਕੋ ਸਮੇਂ ਨਹੀਂ ਰਚੇ ਗਏ ਉਸੇ ਤਰ੍ਹਾਂ ਪੰਜਾਬੀ ਲੋਕ-ਬੁਝਾਰਤਾਂ ਵੀ ਕਿਸੇ ਖਾਸ ਸਮੇਂ ਦੀ ਦੇਣ ਨਹੀਂ। ਪੰਜਾਬੀ ਮਨ ਤੇ ਸਮੇਂ ਸਮੇਂ ਕਿਸੇ ਵਸਤੂ ਦਾ ਪ੍ਰਭਾਵ ਪਿਆ। ਉਸੇ ਪ੍ਰਭਾਵ ਦੇ ਅਧੀਨ ਇਹ ਲੋਕ-ਬੁਝਾਰਤਾਂ ਰਚ ਲਈਆਂ ਗਈਆਂ। ਹੇਠ ਦਿੱਤੀਆਂ ਕੁਝ ਲੋਕ ਬੁਝਾਰਤਾਂ ਸਪੱਸ਼ਟ ਕਰ ਦੇਣਗੀਆਂ ਕਿ ਇਹ ਕਿਵੇਂ ਸਮੇਂ ਦੇ ਬਦਲਣ ਨਾਲ ਕਿਸੇ ਵਿਸ਼ੇਸ਼ ਵਸਤੂ ਦੇ ਪ੍ਰਭਾਵ ਥੱਲੇ ਉਤਪੰਨ ਹੁੰਦੀਆਂ ਰਹੀਆਂ ਹਨ।

ਸਭ ਤੋਂ ਪਹਿਲਾਂ ਆਉਣ ਜਾਣ ਦੇ ਸਾਧਨਾਂ ਬਾਰੇ ਰਚੀਆਂ ਬੁਝਾਰਤਾਂ ਹੇਠ ਦਿੱਤੀਆਂ ਜਾਂਦੀਆਂ ਹਨ।

ਉਹ ਵੀ ਸਮਾਂ ਸੀ ਜਦ ਮੋਟਰਾਂ, ਰੇਲ ਗੱਡੀਆਂ ਤੇ ਹਵਾਈ ਜਹਾਜ਼ ਨਹੀਂ ਸਨ। ਉਸ ਸਮੇਂ ਸਫਰ ਬੈਲ ਗੱਡੀਆਂ ਅਤੇ ਟਾਂਗਿਆਂ ਰਾਹੀਂ ਕੀਤਾ ਜਾਂਦਾ ਸੀ। ਕਿਸੇ ਨੇ ਟਾਂਗੇ ਤੇ ਸਫਰ ਕੀਤਾ, ਪੱਲਿਓਂ ਪੈਸੇ ਦਿੱਤੇ ਅਤੇ ਵਾਧੂ ਦਿਆਂ ਹਚਕੋਲਿਆਂ ਨਾਲ ਹੱਡੀਆਂ ਪਸਲੀਆਂ ਭੰਨਵਾ ਲਈਆਂ:-

ਖੜ ਖੜ ਮੰਜਾ
ਲੇਫ ਤਲਾਈ
ਬੁੱਝਣ ਵਾਲਿਆ
ਧੇਲੀ ਭਰਨੀ ਆਈ
(ਟਾਂਗਾ)

ਫੇਰ ਸਾਈਕਲ ਆ ਗਏ। ਪਹਿਲਾਂ ਪਹਿਲਾਂ ਸਾਰੇ ਪਿੰਡ ਵਿਚ ਇਕ ਅੱਧ ਹੀ ਸਾਈਕਲ ਹੋਇਆ ਕਰਦਾ ਸੀ। ਲੋਕੀਂ ਵੇਖਣ ਆਉਂਦੇ ਸਨ ਇਸ ਅਣੋਖੀ ਸਵਾਰੀ ਨੂੰ ਸਾਈਕਲ ਬਾਰੇ ਵੀ ਆਪ ਮੁਹਾਰੇ ਬੁਝਾਰਤ ਬਣ ਗਈ:-

98/ ਲੋਕ ਬੁਝਾਰਤਾਂ