ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਤ ਪਾਵਾਂ ਬਤੋਲੀ ਪਾਵਾਂ
ਬਾਤ ਨੂੰ ਲਾਵਾਂ ਕੁੰਡੇ
ਸਦਾ ਕੁੜੀ ਨੂੰ ਵਿਆਹੁਣ ਚੱਲੇ
ਚੌਹਾਂ ਕੂੰਟਾਂ ਦੇ ਮੁੰਡੇ
(ਰੇਲ ਗੱਡੀ)

ਅਤੇ

ਬਾਰਾਂ ਕੁਛੜ
ਬਾਰਾਂ ਪੇਟ
ਬਾਰਾਂ ਬੈਠੇ ਟਾਹਲੀ ਹੇਠ
ਬਾਰਾਂ ਹੋਰ ਲਿਆਉਨੀਆਂ
(ਰੇਲ ਗੱਡੀ)

ਗੱਡੀ ਵਿਚ ਵਰਤੀ ਗਈ ਲਕੜੀ ਬਾਰੇ ਧਿਆਨ ਕਰਦਿਆਂ ਕਿਸੇ ਨੇ ਬੁਝਾਰਤ ਘੜ ਲਈ:-

ਬਣ ਵਿਚ ਵੱਢੀ
ਬਣ ਵਿਚ ਟੁੱਕੀ
ਬਣ ਵਿਚ ਲਈ ਸ਼ੰਗਾਰ
ਬਾਰਾਂ ਵਰਸ ਮੈਨੂੰ ਵਿਆਹੀ ਨੂੰ ਹੋ ਗਏ
ਨਾ ਦੇਖਿਆਂ ਘਰ ਬਾਰ
(ਰੇਲ ਗੱਡੀ)

ਦੂਜੀ ਵੱਡੀ ਜੰਗ ਵਿਚ ਹਵਾਈ ਜਹਾਜ਼ਾਂ ਦੀ ਵਧੇਰੇ ਵਰਤੋਂ ਹੋਈ। ਪੰਜਾਬੀਆਂ ਨੇ ਇਸ ਨੂੰ ਅਸਮਾਨੀ ਉਡਾਰੀਆਂ ਲਾਂਦਿਆਂ ਤੇ ਅੱਖਾਂ ਤੋਂ ਓਹਲੇ ਹੁੰਦਿਆਂ ਤਕਿਆ।

ਚਿੱਟੇ ਚਿੱਟੇ ਕਪੜੇ
ਭਚਾਲੋਂ ਪਾਰ ਜਾਂਦੇ ਨੇ

100/ ਲੋਕ ਬੁਝਾਰਤਾਂ