ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/109

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਬੇ ਦਾ ਬੋਕ
ਦੱਬੋ ਪੂਛ ਮਾਰੇ ਮੋਕ
(ਨਲਕਾ)

15 ਅਗਸਤ 1947 ਨੂੰ ਜਾਂਦੇ ਜਾਂਦੇ ਅੰਗੇਜ਼ ਸਾਡੇ ਭਾਰਤ ਨੂੰ ਦੋ ਹਿੱਸਿਆਂ ਵਿਚ ਵੰਡ ਗਏ। ਜਨਾਹ ਨੇ ਆਪਣੇ ਮੁਸਲਮਾਨ ਭਰਾਵਾਂ ਲਈ ਜੱਨਤ ਦਾ ਟੁਕੜਾ 'ਪਾਕਿਸਤਾਨ' ਲੈ ਲਿਆ। ਪਾਕਿਸਤਾਨ ਬਣਨ ਪਿੱਛੋਂ ਹੁੱਕੇ ਬਾਰੇ ਬੁਝਾਰਤ ਰਚ ਕੇ ਇਹ ਵਿਸ਼ੇਸ਼ ਸਬੂਤ ਦੇ ਦਿੱਤਾ ਹੈ ਕਿ ਪੰਜਾਬੀ ਬੁਝਾਰਤਾਂ ਸਮੇਂ ਸਮੇਂ ਸਿਰ ਆਪਣਾ ਰੰਗ ਵਖਾਂਦੀਆਂ ਰਹੀਆਂ ਹਨ ਅਤੇ ਵਖਾਂਦੀਆਂ ਰਹਿਣਗੀਆਂ:-

ਕਾਬਲ ਕੁੱਜਾ ਚਾੜ੍ਹਿਆ
ਅੱਗ ਲੱਗੀ ਮੁਲਤਾਨ
ਦਿੱਲੀ ਕੂਕਾਂ ਮਾਰਦੀ
ਜਲ਼ ਗਿਆ ਪਾਕਿਸਤਾਨ
(ਹੁੱਕਾ)

105/ ਲੋਕ ਬੁਝਾਰਤਾਂ