ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁੱਢਲੇ ਸ਼ਬਦ

'ਲੋਕ ਬੁਝਾਰਤਾਂ' ਪੰਜਾਬੀ ਲੋਕ ਸਾਹਿਤ ਅਤੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਰਹੀਆਂ ਹਨ। ਇਹ ਆਦਿ ਮਨੁੱਖ ਦੇ ਮੁੱਢਲੇ ਮਨੋਰੰਜਨ ਦਾ ਸਾਧਨ ਹੀ ਨਹੀਂ ਰਹੀਆਂ ਬਲਕਿ ਇਹ ਉਹਨਾਂ ਦੇ ਵਸਤੂ ਗਿਆਨ ਨੂੰ ਪ੍ਰਚੰਡ ਕਰਨ ਦਾ ਵੀ ਪ੍ਰਮੁੱਖ ਸਾਧਨ ਰਹੀਆਂ ਹਨ। ਇਹਨਾਂ ਵਿੱਚ ਪੰਜਾਬ ਦਾ ਲੋਕ ਜੀਵਨ ਵਿਦਮਾਨ ਹੈ। ਇਹ ਲੋਕ ਸਾਹਿਤ ਦੇ ਮੁਢਲੇ ਰੂਪਾਂ ਵਿਚੋਂ ਪ੍ਰਮੁੱਖ ਹਨ।

'ਪੰਜਾਬੀ ਬੁਝਾਰਤਾਂ,' ਸਾਹਿਤ, ਇਤਿਹਾਸ, ਸਮਾਜ ਵਿਗਿਆਨ, ਮਾਨਵ ਵਿਗਿਆਨ ਅਤੇ ਭਾਸ਼ਾ ਵਿਗਿਆਨ ਦੀ ਦ੍ਰਿਸ਼ਟੀ ਤੋਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ। ਇਹਨਾਂ ਵਿੱਚ ਸਦੀਆਂ ਪੁਰਾਣੇ ਪੰਜਾਬ ਦੇ ਇਤਿਹਾਸਕ ਅਤੇ ਸੱਭਿਆਚਾਰਕ ਤੱਤ ਸਮੋਏ ਹੋਏ ਹਨ।

ਪੰਜਾਬੀ ਦੇ ਸਿਰਮੌਰ ਤੇ ਵਿਦਵਾਨ ਪ੍ਰਕਾਸ਼ਕ ਸ. ਜੀਵਨ ਸਿੰਘ ਮਾਲਕ 'ਲਾਹੌਰ ਬੁੱਕ ਸ਼ਾਪ' ਲੁਧਿਆਣਾ ਨੇ ਪੰਜਾਬੀ ਬੁਝਾਰਤਾਂ ਦੇ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਨੂੰ ਮੁਖ ਰਖਦਿਆਂ 1956 ਵਿੱਚ ਮੈਨੂੰ ਪੰਜਾਬੀ ਬੁਝਾਰਤਾਂ ਤੇ ਖੋਜ ਕਾਰਜ ਕਰਨ ਲਈ ਪ੍ਰੇਰਿਆ। ਉਸ ਸਮੇਂ ਪੰਜਾਬੀ ਸਾਹਿਤ ਵਿੱਚ ਪੰਜਾਬੀ ਬੁਝਾਰਤਾਂ ਦੀ ਕੋਈ ਪ੍ਰਮਾਣੀਕ ਪੁਸਤਕ ਉਪਲਬਧ ਨਹੀਂ ਸੀ। ਉਹਨਾਂ ਦੀ ਪ੍ਰੇਰਨਾ ਨਾਲ 1956 ਵਿਚ ਮੈਂ "ਲੋਕ ਬੁਝਾਰਤਾਂ" ਪੁਸਤਕ ਤਿਆਰ ਕੀਤੀ ਜਿਸ ਨੂੰ ਉਹਨਾਂ ਨੇ ਬੜੀ ਰੀਝ ਨਾਲ ਪ੍ਰਕਾਸ਼ਿਤ ਕੀਤਾ। ਉਹਨਾਂ ਦੀ ਪ੍ਰੇਰਨਾ ਸਦਕਾ ਮੈਂ ਸਦਾ ਲਈ ਲੋਕ ਸਾਹਿਤ ਦੇ ਖੇਤਰ ਨਾਲ ਜੁੜ ਗਿਆ।

ਲੋਕ ਬੁਝਾਰਤਾਂ ਦੇ ਇਤਿਹਾਸਕ ਅਤੇ ਸਾਹਿਤਕ ਮਹੱਤਵ ਨੂੰ ਮੁਖ ਰਖਦਿਆਂ ਪੰਜਾਬ ਦੀਆਂ ਭਿੰਨ ਭਿੰਨ ਯੂਨੀਵਰਸਿਟੀਆਂ ਵਿਚ ਖੋਜ ਕਾਰਜ

9/ ਲੋਕ ਬੁਝਾਰਤਾਂ