ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਰੰਗ ਹੋਰ

ਪੰਜਾਬੀ ਲੋਕ ਸਾਹਿਤ ਵਿਚ ਬੁਝਾਰਤਾਂ ਦੋ ਪ੍ਰਕਾਰ ਦੀਆਂ ਮਿਲਦੀਆਂ ਹਨ। ਇਕ ਵੰਨਗੀ ਉਨ੍ਹਾਂ ਬੁਝਾਰਤਾਂ ਦੀ ਹੈ ਜਿਨ੍ਹਾਂ ਦਾ ਉੱਤਰ ਕਿਸੇ ਵਸਤੂ ਆਦਿ ਦਾ ਨਾਂ ਦਸਕੇ ਦਿੱਤਾ ਜਾਂਦੈ। ਜਿਵੇਂ:-

ਕਾਬਲ ਕੁੱਜਾ ਚਾੜ੍ਹਿਆ
ਅੱਗ ਬਾਲੀ ਮੁਲਤਾਨ
ਦਿੱਲੀ ਕੂਕਾਂ ਮਾਰਦੀ
ਜਲ ਗਿਆ ਪਾਕਿਸਤਾਨ

ਉਪਰੋਕਤ ਬੁਝਾਰਤ ਦਾ ਉਤ੍ਰ 'ਹੁੱਕਾ' ਦੇ ਦਿਤਾ ਜਾਂਦੈ। ਦੂਜੀ ਵੰਨਗੀ ਉਨ੍ਹਾਂ ਬੁਝਾਰਤਾਂ ਦੀ ਹੈ ਜਿਨ੍ਹਾਂ ਦੇ ਉੱਤਰ ਲਈ ਕੋਈ ਘਟਨਾ ਜਾਂ ਕਹਾਣੀ ਸੁਣਾਈ ਜਾਂਦੀ ਏ। ਇਸ ਰੰਗ ਦੀਆਂ ਕੁਝ ਲੋਕ-ਬੁਝਾਰਤਾਂ ਹੇਠਾਂ ਦਿੱਤੀਆਂ ਜਾਂਦੀਆਂ ਹਨ:-

ਇਕ ਗਲ ਮੈਂ ਉਬੜ ਬਤਾਈ
ਟੰਗ ਚੱਕ ਅਸਮਾਨ ਚਲਾਈ
ਕਦ ਹਵਾ ਵਗੇ
ਕਦ ਟੰਗ ਝੜ੍ਹੇ
ਕਦ ਮੂਰਖ ਮਾਣਸ ਪਿੰਡ ਬੜੇ

ਉੱਪਰ ਦਿੱਤੀ ਬੁਝਾਰਤ ਦਾ ਉੱਤਰ ਦੇਣ ਲਈ ਨਿਮਨ ਲਿਖਤ ਘਟਨਾ ਸੁਣਾਉਣੀ ਪੈਂਦੀ ਹੈ:-

ਇਕ ਡੁੱਡਾ ਆਦਮੀ ਬਾਹਰ ਜਾਂਦਾ ਹੈ। ਰਸਤੇ ਵਿਚ ਜਾਂਦਿਆਂ ਜਾਂਦਿਆਂ ਇਕ ਬੇਰੀ ਦੇ ਲਾਲ ਸੂਹੇ ਬੇਰ ਆਪਣੇ ਵਲ ਖਿੱਚ ਲੈਂਦੇ ਹਨ। ਡੁੱਡੇ ਦਾ ਦਿਲ

106/ ਲੋਕ ਬੁਝਾਰਤਾਂ