ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/111

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਰਦੈ ਕਿ ਉਹ ਬੇਰ ਖਾ ਲਵੇ। ਬੇਰ ਝਾੜਨ ਲਈ ਇੱਟਾਂ ਪੱਥਰ ਲਭਦਾ ਹੈ ਪਰ ਨਜ਼ਦੀਕ ਕੋਈ ਇੱਟ ਪੱਥਰ ਨਹੀਂ ਮਿਲਦਾ। ਤਰਕੀਬ ਸੁਝਦੀ ਹੈ। ਉਹ ਆਪਣੀ ਲੱਕੜ ਦੀ ਟੰਗ ਹੀ ਝਾੜਨ ਲਈ ਵਰਤਦਾ ਹੈ। ਪਰ ਟੰਗ ਬੇਰੀ ਉਪਰ ਹੀ ਫੱਸ ਜਾਂਦੀ ਹੈ। ਬਿਨਾਂ ਲੱਕੜ ਦੀ ਟੰਗ ਤੋਂ ਡੁੱਡਾ ਟੂਰ ਨਹੀਂ ਸਕਦਾ। ਹਵਾ ਦੀ ਆਸ ਤੇ ਮੂਰਖ ਬੈਠਾ ਰਹਿੰਦੈ।

ਚੌਂਹ ਟੰਗੇ ਤੇ ਦੋ ਟੰਗਾ ਬੈਠਾ
ਮੁਖ ਵਿਚ ਉਸ ਦੇ ਮੀਨ
ਨਹੀਂ ਰਹਿਗੀ ਬੁੜੀਆ ਕੱਲੀ
ਨਹੀਂ ਹੋਗੇ ਦੋ ਤੇ ਤੀਨ।

ਇਸ ਬੁਝਾਰਤ ਦੇ ਉਤਰ ਬਾਰੇ ਵਾਰਤਾ ਇਸ ਪ੍ਰਕਾਰ ਹੈ:-

ਇਕ ਰਾਜੇ ਦੀ ਬੇਟੀ ਬੁਝਾਰਤ ਪਾਉਂਦੀ ਹੈ, "ਚੌਂਹ ਟੰਗੇ ਤੇ ਦੋ ਟੰਗਾ ਬੈਠਾ, ਮੁਖ ਵਿਚ ਉਸ ਦੇ ਮੀਨ" ਬੁਝਾਰਤ ਦੇ ਨਾਲ ਉਹ ਸ਼ਰਤ ਵੀ ਲਾਉਂਦੀ ਹੈ ਕਿ ਜਿਹੜਾ ਏਸ ਬੁਝਾਰਤ ਦਾ ਉਤਰ ਠੀਕ ਦਸ ਦੇਵੇਗਾ ਉਹ ਉਸ ਦੇ ਨਾਲ ਸ਼ਾਦੀ ਕਰਵਾ ਲਵੇਗਾ। ਪਰ ਜਿਹੜਾ ਉਤਰ ਠੀਕ ਨਾ ਦੇ ਸਕਿਆ ਉਸ ਨੂੰ ਮਾਰ ਦਿੱਤਾ ਜਾਵੇਗਾ।

ਬੁਝਾਰਤ ਸੁਣ ਇਕ ਬੁਢੀ ਦਾ ਪੁੱਤਰ- ਜਿਹੜੇ ਕਿ ਇੱਕ ਟੱਬਰ ਦੇ ਦੋ ਜੀਅ ਹਨ- ਬੁਝਾਰਤ ਦਾ ਉਤਰ ਦੇਣ ਲਈ ਸਹਿਜ਼ਾਦੀ ਪਾਸ ਜਾਣ ਦੀ ਤਿਆਰੀ ਕਰਦਾ ਹੈ। ਜਾਣ ਲੱਗਿਆਂ ਉਹ ਕਹਿੰਦੈ:- "ਜੇ ਮੈਂ ਬੁਝਾਰਤ ਦਾ ਉੱਤਰ ਠੀਕ ਦੇ ਦਿੱਤਾ ਤਾਂ ਮੈਂ ਸ਼ਹਿਜ਼ਾਦੀ ਨਾਲ ਸ਼ਾਦੀ ਕਰਵਾ ਲਵਾਂਗਾ, ਇਸ ਤਰ੍ਹਾਂ ਅਸੀਂ ਦੋ ਜੀਆਂ ਤੋਂ ਤਿੰਨ ਜੀ ਹੋ ਜਾਵਾਂਗੇ। ਜੇਕਰ ਉਤਰ ਠੀਕ ਨਾ ਦੇ ਸਕਿਆ ਤਾਂ ਸ਼ਹਿਜ਼ਾਦੀ ਮੈਨੂੰ ਮਾਰ ਦੇਵੇਗੀ। ਇਸ ਤਰ੍ਹਾਂ ਵਿਚਾਰੀ ਬੁੜ੍ਹੀ ਇਕੱਲੀ ਰਹਿ ਜਾਵੇਗੀ।"

ਬੁਝਾਰਤ ਦਾ ਉੱਤਰ ਇੰਝ ਦਿੱਤਾ ਜਾਂਦੈ:-

ਚਰਦੀ ਮੱਝ ਉੱਤੇ- ਜੀਹਦੀਆਂ ਚਾਰ ਟੰਗਾਂ ਹਨ- ਇਕ ਬਗਲਾ- ਜਿਸਦੀਆਂ ਦੋ ਟੰਗਾਂ ਹਨ- ਬੈਠਾ ਏ ਉਸ ਦੇ ਮੂੰਹ ਵਿਚ ਮਛਲੀ ਫੜੀ ਹੋਈ ਏ।

ਆਖਨ ਮੈਂ ਕਾਖਨ ਪਏ
ਮੋਤੀ ਪਏ ਅਣਬਿੱਧ

107/ ਲੋਕ ਬੁਝਾਰਤਾਂ