ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/113

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਤਰ੍ਹਾਂ ਸਾਂਝ ਕਾਇਮ ਰਹਿੰਦੀ ਏ। ਇਕ ਤਿਉਹਾਰ ਦੇ ਮੌਕੇ ਇਕ ਇਸਤਰੀ ਆਪਣੀ ਸਹੇਲੀ ਨੂੰ ਨੈਣ ਦੇ ਹੱਥ ਚਾਵਲ ਅਤੇ ਪਰੋਸੇ ਘਲਦੀ ਹੈ। ਉਹ ਚਾਹੁੰਦੀ ਹੈ ਕਿ ਪਰੋਸੇ ਪੂਰੀ ਗਿਣਤੀ ਵਿਚ ਹੀ ਸਹੇਲੀ ਦੇ ਘਰ ਪੁੱਜਣ। ਰਸਤੇ ਵਿਚ ਨੈਣ ਹੇਰਾ ਫੇਰੀ ਨਾ ਕਰੇ। ਇਸ ਲਈ ਉਹ ਨੈਣ ਦੇ ਹੱਥ ਹੀ ਸੁਨੇਹੇ ਰਾਹੀਂ ਆਪਣੀ ਸਹੇਲੀ ਨੂੰ ਪਰੋਸਿਆਂ ਆਦਿ ਦੀ ਗਿਣਤੀ ਦੱਸ ਦੇਂਦੀ ਹੈ:-

ਚੰਦ ਚਾਨਣੀ ਰਾਤ
ਤਾਰਿਆਂ ਭਰੀ ਹੋਈ ਏ
ਸਾਡੇ ਤੇਰ੍ਹਵੀਂ ਤ੍ਰੀਕ
ਥੋਡੇ ਕੌਥ ਹੋਈ ਏ

ਨੈਣ ਸੁਨੇਹਾ ਅਤੇ ਪਰੋਸੇ ਲੈ ਘਲਣ ਵਾਲੀ ਦੀ ਸਹੇਲੀ ਦੇ ਘਰ ਵਲ ਟੁਰ ਜਾਂਦੀ ਹੈ। ਪਰ ਰਸਤ ਵਿਚ ਹੇਰਾ ਫੇਰਾ ਕਰ ਲੈਂਦੀ ਹੈ। ਨੌਂ ਪਰੋਸੇ ਅਤੇ ਕੁਝ ਚਾਵਲ ਆਪਣੇ ਘਰ ਰੱਖ ਲੈਂਦੀ ਹੈ। ਸਹੇਲੀ ਦੇ ਘਰ ਜਾ ਕੇ ਸੁਨੇਹਾ ਅਤੇ ਪਰੋਸੇ ਦੇਂਦੀ ਹੈ। ਅੱਗੋਂ ਸਹੇਲੀ ਵੀ ਸੂਝਵਾਨ ਹੀ ਟੱਕਰਦੀ ਹੈ। ਸਹੇਲੀ ਦਾ ਸੁਨੇਹਾ ਸੁਣ ਅਤੇ ਸਮਝ ਨੈਣ ਦੀ ਚਲਾਕੀ ਤਾੜ ਲੈਂਦੀ ਹੈ। ਉਹ ਵੀ ਆਪਣੀ ਸਹੇਲੀ ਨੂੰ ਨੈਣ ਦੀ ਕਰਤੂਤ ਬਾਰੇ ਸੁਨੇਹੇ ਦਾ ਉੱਤਰ ਦੇਂਦੀ ਹੈ ਕਿ ਮੇਰੇ ਪੱਲੇ ਤਾਂ ਸਿਰਫ ਚਾਰ ਪਰੋਸੇ ਹੀ ਪਏ ਹਨ:-

ਚੰਨ ਚਾਨਣੀ ਰਾਤ
ਤਾਰਾ ਕੋਈ ਕੋਈ ਏ
ਥੋਡੇ ਤੇਰ੍ਹਵੀਂ ਤਰੀਕ
ਸਾਡੇ ਚੌਥ ਹੋਈ ਏ
**********

ਭਲੀ ਹੋਈ ਤੂੰ ਮਰ ਗਿਆ
ਮੈਨੂੰ ਬੁੱਢ ਸੁਹਾਗਣ ਕਰ ਗਿਆ
ਜੋ ਤੂੰ ਰਹਿੰਦਾ ਜਿਊਂਦਾ ਜਾਗਦਾ
ਕਰਦਾ ਰੰਡੋ ਰੰਡ
ਸ਼ਰੀਕਾਂ ਦੇ ਮਿਹਣੇ

109/ ਲੋਕ ਬੁਝਾਰਤਾਂ