ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਰਕਾਰ ਦੀ ਡੰਡ

ਇਸ ਬੁਝਾਰਤ ਬਾਰੇ ਵੀ ਇਕ ਅਣੋਖੀ ਵਾਰਤਾ ਇਸ ਪ੍ਰਕਾਰ ਹੈ:-

ਕਿਸੇ ਦੇ ਘਰ ਇਕ ਪ੍ਰਾਹੁਣਾ ਮਿਲਣ ਲਈ ਆਉਂਦਾ ਹੈ। ਪ੍ਰਾਹੁਣੇ ਦੀ ਸੇਵਾ ਵਜੋਂ ਉਹ ਦੁੱਧ ਦਾ ਛੰਨਾ ਲੈਣ ਲਈ ਦੁਧ ਦੀ ਦਧੌੜੀ ਪਾਸ ਜਾਂਦੀ ਹੈ। ਅੱਗੋਂ ਦਧੌੜੀ ਵਿੱਚੋਂ ਦੁੱਧ ਪੀਣ ਆਇਆ ਸੱਪ ਮਰਿਆ ਪਿਆ ਹੁੰਦਾ ਏ। ਸੱਪ ਮਰਿਆ ਪਿਆ ਤੱਕ ਉਹ ਇੱਕ ਗੱਲੋਂ ਪ੍ਰਮਾਤਮਾ ਦਾ ਸ਼ੁਕਰ ਕਰਦਾ ਹੈ ਕਿ ਚੰਗਾ ਹੋਇਆ ਇਹ ਮਰ ਗਿਆ ਜੇ ਇਹ ਮਰਦਾ ਨਾ ਤਾਂ ਇਹਨੇ ਵਿਸ ਘੋਲ ਕੇ ਚਲਿਆ ਜਾਣਾ ਸੀ। ਇਹੀ ਵਿਸ ਵਾਲਾ ਦੁੱਧ ਪ੍ਰਾਹੁਣੇ ਨੇ ਪੀ ਲੈਣਾ ਸੀ ਅਤੇ ਮਰ ਜਾਣਾ ਸੀ। ਲੋਕਾਂ ਨੇ ਕਹਿਣਾ ਸੀ ਪ੍ਰਾਹੁਣੇ ਨੂੰ ਕੁਝ ਦੇ ਕੇ ਮਾਰ ਦਿੱਤੈ। ਸਰਕਾਰ ਨੇ ਮੇਰੇ ਘਰ ਵਾਲੇ ਨੂੰ ਨੂੜ ਲੈਣਾ ਸੀ। ਚੰਗਾ ਹੋਇਆ ਇਹ ਮਰਿਆ ਹੋਇਆ ਮਿਲਿਆ ਏ। ਇਸ ਨਾਲ ਮੈਂ ਮੁੜ ਬੁਢ ਸੁਹਾਗਣ ਹੋ ਗਈ ਆਂ।

ਕੁੱਕੋ ਰੰਗ ਮਜੀਠ ਦੇ
ਕਾਹਜ ਪੂਣੀ ਬੰਨਾ
ਬੁੱਝ ਲੈ ਓਹੋ ਰਹਿਮੂਆ
ਰੱਸ ਜਿਉਂ ਭਰਿਆ ਗੰਨਾ

ਇਸ ਬੁਝਾਰਤ ਦਾ ਉੱਤਰ ਇਸ ਤਰ੍ਹਾਂ ਦਿੱਤਾ ਜਾਂਦੈ:-

ਰਹਿਮੂ ਨਾਮੇਂ ਅੰਨ੍ਹੇ ਨੂੰ ਇਕ ਰਾਜਾ ਫੜ ਲੈਂਦੈ। ਉਹ ਇਸ ਸ਼ਰਤ ਤੇ ਛੱਡਣ ਲਈ ਤਿਆਰ ਹੋਂਦੈ ਕਿ ਜੇ ਰਹਿਮੂ ਦਸ ਦੇਵੇ ਕਿ ਹੁਣ ਕਿਹੜਾ ਮਹੀਨਾ ਹੈ।

ਰਹਿਮੂ ਜਨਮ ਤੋਂ ਅੰਨ੍ਹਾ ਨਹੀਂ ਸੀ। ਜਵਾਨੀ ਦੇ ਦਿਨ ਲੰਘਾ ਖੇਤਾਂ ਵਿੱਚ ਕੰਮ ਕਰ ਉਹਨੇ ਆਪਣੀ ਜੋਤੀ ਗਵਾਈ ਸੀ। ਉਹ ਖੇਤਾਂ ਬਾਰੇ ਅਤੇ ਰੁੱਤਾਂ ਬਾਰੇ ਭਲੀ ਪ੍ਰਕਾਰ ਜਾਣੂੰ ਸੀ। ਰਹਿਮੂ ਦਾ ਇਕ ਸਾਥੀ ਉਸਨੂੰ ਮਹੀਨੇ ਬਾਰੇ ਸਮਝਾਉਂਦਾ ਹੈ:-

ਕੁੱਕੋ ਨਾਮੇਂ ਬੂਟੀ ਦਾ ਰੰਗ ਮਜੀਠ ਵਰਗਾ ਪੀਲਾ ਹੋ ਗਿਆ ਏ ਅਤੇ ਘਾਹ ਦਾ ਰੰਗ ਵੀ ਸੁੱਕ ਕੇ ਪੂਣੀਆਂ ਵਰਗਾ ਹੋ ਗਿਆ ਏ। ਗੰਨੇ ਦੀਆਂ ਪੋਰੀਆਂ ਵਿਚ ਵੀ ਰਸ ਭਰ ਆਇਆ ਏ। ਰਹਿਮੂ ਇਹ ਸੁਣ ਸਮਝ ਜਾਂਦਾ ਏ

110/ ਲੋਕ ਬੁਝਾਰਤਾਂ