ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਾਲ ਕਨਾਰੀ
ਟੁੱਟ ਜਾਣੇ ਨੇ
ਇਟ ਮੇਰੇ ਮਾਰੀ
ਮਿੱਡੀਆਂ ਨਾਸਾਂ
ਥੋਬੜ ਮੂੰਹ
ਮੈਂ ਕੀ ਜਾਣਾ
ਬੈਠੀ ਤੂੰ।

ਉਪਰੋਕਤ ਬੁਝਾਰਤ ਅਨੁਸਾਰ ਹੀ ਤੋਤਾ ਕੋਈ ਫਲ ਸੁਟਦਾ ਹੈ। ਥੱਲੇ ਥੋਬੜ ਜਹੇ ਮੂੰਹ ਅਤੇ ਮਿੱਡੀਆਂ ਨਾਸਾਂ ਵਾਲੀ ਡੱਡ ਬੈਠੀ ਹੁੰਦੀ ਹੈ। ਫਲ ਲੱਗਣ ਤੇ ਉਹ ਤੋਤੇ ਨੂੰ ਟੁੱਟ ਜਾਣਾ ਆਖਦੀ ਹੈ ਉਹ ਅੱਗੋਂ ਮਿੱਡੀਆਂ ਨਾਸਾਂ ਵਾਲੀ ਆਖ ਦੇਂਦਾ ਹੈ।

ਦੇਖੀਂ ਵੇ ਛਿਛੜ ਕੰਨਿਆ
ਤੈਂ ਮੈਂ ਦੈੜੀ ਵੇ
ਕਿਉਂ ਨੀ ਬੁਰਮੂੰਹੀਏਂ
ਤੂੰ ਮੈਂ ਦੇਖੀ ਸੀ
ਬਾੜ ਬੜੇਂਦਿਆ ਸੂਹੜਸਿਆਂ
ਮੈਂ ਬੁਰਮੂੰਹੀ ਆਂ
ਜਲ ਭਰੀਏ ਦਮੋਦਰੀਏ
ਤੈਨੂੰ ਕੌਣ ਕਹੇ ਬੁਰਮੂੰਹੀ ਏਂ

ਹਾਥੀ ਜਦੋਂ ਟੁਰਦਾ ਹੈ ਤਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਵੱਲ ਓਹਦਾ ਧਿਆਨ ਨਹੀਂ ਜਾਂਦਾ ਟੁਰੇ ਜਾਂਦੇ ਦਾ। ਹਾਥੀ ਦੇ ਪੈਰ ਥੱਲੇ ਡੱਡ ਆਂਦੀ ਆਂਦੀ ਬਚ ਜਾਂਦੀ ਹੈ। ਹਾਥੀ ਕੋਲੋਂ ਬਚਕੇ ਉਹ ਹਾਥੀ ਨੂੰ ਛਿਛੜਕੰਨਾ ਆਖਦੀ ਹੈ। ਅਤੇ ਕਹਿੰਦੀ ਹੈ "ਤੈਂ ਤਾਂ ਮੈਨੂੰ ਪੈਰ ਥੱਲੇ ਦਰੜ ਹੀ ਦਿਤਾ ਸੀ" ਹਾਥੀ ਜਦ ਡੱਡ ਪਾਸੋਂ ਆਪਣੇ ਆਪ ਬਾਰੇ ਛਿਛੜ ਕੰਨਾ ਸੁਣਦਾ ਹੈ ਤਾਂ ਉਹ ਡੱਡ ਨੂੰ ਬੁਰੇ ਮੂੰਹ ਵਾਲੀ ਆਖ ਦਿੰਦਾ ਹੈ। ਹਾਥੀ ਤੇ ਡੱਡ ਅਜੇ ਆਪਸ ਵਿਚ

112/ ਲੋਕ ਬੁਝਾਰਤਾਂ