ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/117

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵਾਰਤਾਲਾਪ ਕਰ ਹੀ ਰਹੇ ਹੁੰਦੇ ਨੇ ਕਿ ਬਾੜ ਵਿਚ ਬੜਦਾ ਨਿਓਲਾ ਡੱਡ ਦੀ ਨਿਗਾਹ ਚੜ੍ਹ ਜਾਂਦਾ ਹੈ। ਉਹ ਉਸ ਨੂੰ ਸੂਹੜ ਸਿੰਘ ਆਖਕੇ ਸਦਦੀ ਏ ਅਤੇ ਪੁਛਦੀ ਹੈ, "ਕੀ ਮੈਂ ਸੱਚੀਂ ਮੁੱਚੀਂ ਹੀ ਬੁਰੇ ਮੂੰਹ ਵਾਲੀ ਹਾਂ।"

ਨਿਓਲਾ ਉੱਤਰ ਦੇਂਦਾ ਏ, "ਕੌਣ ਕਹਿੰਦੈ ਤੂੰ ਬੁਰੇ ਮੂੰਹ ਵਾਲੀ ਏਂ। ਤੂੰ ਤਾਂ ਜਲ ਭਰੀ ਦਮੋਦਰੀ ਏਂ।"

ਊਂਠ ਪਰ ਚੜੈਂਦੀ ਏ
ਨਕੇਲੇ ਦਾ ਕੀ ਨਾ
ਨਕੇਲੇ ਦਾ ਮੈਂ ਨਾਂ ਨੀ ਜਾਣਦੀ
ਮੇਰਾ ਨਾਂ ਜੀਆਂ
ਇਹਦੀ ਸੱਸ
ਮੇਰੀ ਸੱਸ
ਦੋਵੇਂ ਮਾਵਾਂ ਧੀਆਂ

ਸਹੁਰਾ ਆਪਣੀ ਨੂੰਹ ਨੂੰ- ਨੂੰਹ ਦੇ ਪੇਕੇ ਛੱਡਣ ਲਈ ਊਂਠ ਤੇ ਚੜ੍ਹਾਈ ਜਾ ਰਿਹਾ ਏ। ਰਸਤੇ ਵਿਚ ਇਕ ਬੁੱਢੀ ਊਂਠ ਉਤੇ ਬੈਠੀ ਜ਼ਨਾਨੀ ਨੂੰ ਪੁੱਛਦੀ ਏ ਕਿ ਮੁਹਾਰ ਫੜੀਂ ਕੌਣ ਜਾਂਦਾ ਏ। ਪੁਰਾਤਨ ਸੰਸਕ੍ਰਿਤੀ ਅਨੁਸਾਰ ਜ਼ਨਾਨੀਆਂ ਆਪਣੇ ਤੋਂ ਵੱਡੇ ਪਤੀ ਜਾਂ ਸਹੁਰੇ ਆਦਿ ਦਾ ਨਾਂ ਨਹੀਂ ਦਸਦੀਆਂ। ਉਹ ਆਪਣਾ ਨਾਂ ਜੀਆਂ ਦਸ ਦੇਂਦੀ ਹੈ ਆਪਣੇ ਸਹੁਰੇ ਦੀ ਮੌਜੂਦਗੀ ਵਿਚ ਉਹ ਇਹ ਵੀ ਦਸਣਾ ਨਹੀਂ ਚਾਹੁੰਦੀ ਕਿ ਬੋਤੇ ਦੀ ਮਹਾਰੇ ਫੜ੍ਹੀਂ ਮੇਰਾ ਸਹੁਰਾ ਹੀ ਜਾ ਰਿਹਾ ਏ। ਬੁਢੀ ਨੂੰ ਉਹ ਦਸਣਾ ਵੀ ਜ਼ਰੂਰ ਚਾਹੁੰਦੀ ਏ ਕਿ ਇਹ ਮੇਰਾ ਕੀ ਲਗਦਾ ਏ। ਬੁਢੀ ਨੂੰ ਸਮਝਾਉਣ ਲਈ ਆਖ ਦਿੰਦੀ ਹੈ "ਮੇਰੀ ਸੱਸ ਤੇ ਇਹਦੀ ਸੱਸ ਦੋਨੋਂ ਮਾਵਾਂ ਧੀਆਂ ਹਨ।"

ਬੁੱਢੀ ਸਮਝ ਜਾਂਦੀ ਹੈ ਕਿ ਨੂੰਹ-ਸਹੁਰੇ ਦਾ ਰਿਸ਼ਤਾ ਹੀ ਇਸ ਪ੍ਰਕਾਰ ਹੋ ਸਦਕਾ ਏ।

113/ ਲੋਕ ਬੁਝਾਰਤਾਂ