ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(4)
ਪਿੱਪਲ ਦੂਸਰੀਆ
ਭੀਤਰ ਭਾਣੀ ਭਰਿਆ
ਸਿਰ ਤੇ ਲੱਗੀ ਅੱਗ
ਬੰਦਾ ਬੈਠਾ ਕਨਾਰੇ ਲੱਗ
(ਹੁੱਕਾ)

(5)
ਹੇਠਾਂ ਗੰਗਾ
ਉੱਤੇ ਬਸੰਤਰ ਜਲ਼ੇ ਸ਼ਬਦ ਬੋਲੇ ਨੜਾ
ਮੇਰੀ ਬੁਝਾਰਤ ਬੁਝਲੈ
ਨਹੀਂ ਚਰਖਾ ਕਰਦੇ ਖੜਾ
(ਹੁੱਕਾ)

(6)
ਗਡਿਆਣਾ ਟੋਭਾ ਗੈੜ ਗੱਪ
ਪਾਣੀ ਵਿਚ ਭੜਾਕੇ ਮਾਰੇ
ਪੂਛ ਮੇਰੇ ਹੱਥ
(ਹੁੱਕਾ)

(7)
ਚੜ੍ਹ ਚੌਂਕੇ ਪਰ ਬੈਠੀ ਰਾਣੀ
ਸਿਰ ਪਰ ਅਗਨੀ
ਪਿੱਠ ਪਰ ਪਾਣੀ
(ਹੁੱਕਾ)

115/ ਲੋਕ ਬੁਝਾਰਤਾਂ