ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/12

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹੋ ਰਹੇ ਹਨ, ਐਮ. ਫਿਲ ਤੋਂ ਇਲਾਵਾ ਪੀ.ਐਚ.ਡੀ ਦੀ ਡਿਗਰੀ ਲਈ ਖੋਜ ਹੋ ਰਹੀ ਹੈ। ਖੋਜ ਲਈ ਪ੍ਰਮਾਣੀਕ ਮੁਢਲੀ ਸਮੱਗਰੀ ਦੀ ਲੋੜ ਹੁੰਦੀ ਹੈ। "ਲੋਕ ਬੁਝਾਰਤਾਂ" ਇਸ ਵਿਸ਼ੇ ਦੀ ਪ੍ਰਮਾਣੀਕ ਪੁਸਤਕ ਹੋਣ ਕਰਕੇ ਵਿਸ਼ੇਸ਼ ਮਹੱਤਵ ਰੱਖਦੀ ਹੈ। ਲੋਕ ਸਾਹਿਤ ਦੇ ਸਨੇਹੀਆਂ ਅਤੇ ਖੋਜਾਰਥੀਆਂ ਦੀ ਵਿਸ਼ੇਸ਼ ਮੰਗ ਨੂੰ ਮੁਖ ਰਖਦਿਆਂ ਇਹ ਪੁਸਤਕ ਮੂਲ ਰੂਪ ਵਿਚ ਮੁੜ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਜਿਸ ਦੇ ਲਈ ਮੈਂ ਲਾਹੌਰ ਬੁਕ ਸ਼ਾਪ ਲੁਧਿਆਣਾ ਦੇ ਮਾਲਕ ਸ੍ਰ੍: ਤੇਜਿੰਦਰਬੀਰ ਸਿੰਘ ਦਾ ਦਿਲੀ ਤੌਰ 'ਤੇ ਧੰਨਵਾਦੀ ਹਾਂ। ਆਸ ਹੈ ਪੰਜਾਬੀ ਪਾਠਕ ਇਸ ਪੁਸਤਕ ਦਾ ਭਰਪੂਰ ਸੁਆਗਤ ਕਰਨਗੇ।

ਸੁਖਦੇਵ ਮਾਦਪੁਰੀ

10/ ਲੋਕ ਬੁਝਾਰਤਾਂ