ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/120

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(8)
ਤੇਲੀ ਦਾ ਤੇਲ
ਘੁਮਾਰ ਦਾ ਭਾਂਡਾ
ਸਭ ਦਾ ਸਾਂਝਾ
(ਹੁੱਕਾ)

(9)
ਅੱਗ ਲੱਗੀ ਜਗਰਾਵੀਂ
ਧੂੰਆਂ ਨਿਕਲਿਆ ਬੋਪਾਰਾਮੀਂ
(ਹੁੱਕਾ)

(10)
ਹੱਟੀਏਂ ਮੱਝ ਖੜੀ
ਉਹਨੂੰ ਸਾਰੇ ਚੁੰਘ ਚੁੰਘ ਜਾਂਦੇ
(ਹੁੱਕਾ)

(11)
ਖਾਲ 'ਚ ਟਾਂਡਾ
ਸਭਨਾਂ ਦਾ ਸਾਂਝਾ
(ਹੁੱਕਾ)

(12)
ਰੱਬ ਦੇ ਸਬੱਬ
ਪਾਣੀ ਹੇਠਾਂ ਉੱਤੇ ਅੱਗ
(ਹੁੱਕਾ)

(13)
ਐਨੀ 'ਕ ਛੋਕਰੀ
ਉਹਦੇ ਸਿਰ ਸੁਆਹ ਦੀ ਟੋਕਰੀ
(ਚਿਲਮ)

116/ ਲੋਕ ਬੁਝਾਰਤਾਂ