ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/122

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ(19)
ਕੁਆਰੀ ਸਾਂ ਮੈਂ ਮਾਰੀ ਸਾਂ
ਮਾਰ ਮਾਰ ਕੇ ਸੁਆਰੀ ਸਾਂ
ਤਾਂ ਮੈਂ ਜਾਣਾਂ ਤੈਨੂੰ
ਜੇ ਵਿਆਹ ਕੇ ਮਾਰੇਂ ਮੈਨੂੰ
(ਮਿੱਟੀ ਦੀ ਟਿੰਡ)

(20)
ਜਦ ਸਾਂ ਮੈਂ ਭੋਲੀ ਭਾਲੀ
ਤਦ ਸਹਿੰਦੀ ਸਾਂ ਮਾਰ
ਜਦੋਂ ਮੈਂ ਪਾਲੇ ਲਾਲ ਕਪੜੇ
ਹੁਣ ਨਾ ਸਹਿੰਦੀ ਗਾਲ
(ਮਿੱਟੀ ਦਾ ਬਰਤਣ)

(21)
ਕਥ ਪਾਵਾਂ ਕਥੌਲੀ ਪਾਵਾਂ
ਕਥ ਨੂੰ ਲਾਵਾਂ ਆਟਾ
ਪੁਤ ਪੋਤਾ ਵਿਆਇਆ ਗਿਆ
ਕੁਮਾਰਾ ਰਹਿ ਗਿਆ ਦਾਦਾ
(ਘੁਮਾਰਾਂ ਦਾ ਚੱਕ)

(22)
ਜਲ ਚੋਂ ਨਿਕਲੀ ਜਲਜਲੀ
ਜਲ ਵੇਖ ਮਰ ਜਾਏ
ਲਿਆਓ ਬਸੰਤਰ ਫੂਕੀਏ
ਇਹਦੀ ਉਮਰ ਬੜੀ ਹੋ ਜਾਏ
(ਇਟ)

118/ ਲੋਕ ਬੁਝਾਰਤਾਂ