ਸਮੱਗਰੀ 'ਤੇ ਜਾਓ

ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(23)
ਸੂਈ ਜਿੱਡਾ ਦਰੱਖਤ
ਢਾਲ ਜਿੱਡਾ ਫੁੱਲ
ਕੱਚਾ ਕੱਚਾ ਤੋੜ ਲੈ
ਪੱਕੇ ਦਾ ਪਾ ਲੋ ਮੁੱਲ
(ਮਖਿਆਲ)

(24)
ਕਾਲੀ ਕੁੱਤੀ ਬਾੜ 'ਚ ਸੁੱਤੀ
ਸੌਂਹ ਮੈਨੂੰ ਬਾਪੂ ਦੀ
ਬੜੀਓ ਮਿੱਠੀ
(ਮਖਿਆਲ)

(25)
ਕਾਲਾ ਕੁੱਤਾ
ਬਾੜ 'ਚ ਸੁੱਤਾ
(ਮਖਿਆਲ)

(26)
ਕਈ ਲੱਖੀ ਹਜ਼ਾਰੀਂ ਭੈਣਾਂ
ਓਹਨਾਂ ਹੀ ਪਿਓ ਜਾਇਆ
ਰਲ ਮਿੱਲ ਕੇ ਪਿੱਟਣ ਲੱਗੀਆਂ
ਹਾਏ! ਹਾਏ! ਪਿਓ ਪਰਾਇਆ
(ਮਖਿਆਲ ਦੀਆਂ ਮੱਖੀਆਂ)