ਸਮੱਗਰੀ 'ਤੇ ਜਾਓ

ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(27)
ਇਕ ਤੀਵੀਂ ਸੌ ਗੁੱਤ
(ਸੂਲਾਂ)

(28)
ਸੌਣ ਭਾਦੋਂ ਇੱਕ ਰੁੱਤ
ਦੋ ਤੀਵੀਆਂ ਦੀ ਇੱਕ ਗੁੱਤ
(ਸੂਲਾਂ)

(30)
ਬਾਤ ਪਾਵਾਂ ਬਤੋਲੀ ਪਾਵਾਂ
ਬਾਤ ਨੂੰ ਲਾਵਾਂ ਔਲੂ
ਇੱਕ ਜਟ ਮੈਂ ਖਾਂਦਾ ਦੇਖਿਆ
ਸੱਕਰ ਨਾਲ ਸਪੋਲੂ
(ਸੇਵੀਆਂ)

(31)
ਬਾਤ ਪਾਵਾਂ
ਪਾ ਵੀ ਲਈ
(ਬੁਰਕੀ)

(32)
ਹਰੀ ਭਰੀ ਡੱਬੀ
ਵਿਚ ਭੂਰੀਆਂ ਮੁੱਛਾਂ
ਹਰੀਆ ਬਾਹਮਣ ਲੈ ਗਿਆ
ਮੈਂ ਕੀਹਨੂੰ ਕੀਹਨੂੰ ਪੁੱਛਾਂ
(ਅੰਬ ਤੇ ਤੋਤਾ)

120/ ਲੋਕ ਬੁਝਾਰਤਾਂ