ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/125

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(33)
ਚੰਮ ਨੂੰ ਦੰਮ ਦੱਬੇ
ਅੱਡੀਆਂ ਚੁੱਕੀਆਂ ਪੱਬ ਦੱਬੇ
ਜਿਉਂ ਜਿਉਂ ਦੱਬੇ
ਵਿਚੋਂ ਚਿੱਟਾ ਚਿੱਟਾ ਵੱਗੇ
(ਥਣਾਂ 'ਚੋਂ ਦੁੱਧ)

(34)
ਚਾਰ ਘੜੇ ਅਮ੍ਰਿਤ ਭਰੇ
ਮੂਧੇ ਪਏ ਡੁਲ੍ਹਦੇ ਨਾਹੀਂ
(ਥਣ ਦੁਧ ਦੇ)

(35)
ਚਾਰ ਘੜੇ
ਦੁੱਧ ਭਰੇ
ਪੁੱਠੇ ਕਰੋ
ਸਿੱਧੇ ਕਰੋ
ਡੁਲਦੇ ਹੀ ਨਹੀਂ
(ਥਣ)

(36)
ਪੱਥਰ ਪਰ ਪਥਰ
ਪੱਥਰ ਤੇ ਖੰਜੂਰ
ਪੰਜੋ ਭਾਈਓ ਮੁੜ ਜੋ
ਮੈਂ ਜਾਣਾ ਬੜੀ ਦੂਰ
(ਬੁਰਕੀ)

121/ ਲੋਕ ਬੁਝਾਰਤਾਂ