ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(37)
ਪੰਜਾਂ ਭਾਈਆਂ ਨੇ ਪੰਡ ਚੁਕਾਈ
ਸੁੱਟੀ ਬੂਹੇ ਦੇ ਬਾਰ
ਚਾਮ ਚੜਿਕ ਨੇ ਧੱਕਾ ਲਾਇਆ
ਗਈ ਸਮੁੰਦਰੋਂ ਪਾਰ
(ਬੁਰਕੀ ਜਾਂ ਗਰਾਹੀ)

(38)
ਪੰਜਾਂ ਜਣਿਆਂ ਭਰੀ ਚਕਾਈ
ਸੁੱਟੀ ਦਰਵਾਜੇ ਵਿਚ
ਰਾਮ ਚੜਿਕ ਨੇ ਧੱਕਾ ਲਾਇਆ
ਗਈ ਸਮੁੰਦਰ ਵਿਚ
(ਬੁਰਕੀ)

(39)
ਨਾ ਹਿੱਲੇ ਨਾ ਜੁੱਲੇ
ਦਿਨ ਰਾਤ ਚਲੇ
(ਸੜਕ)

(40)
ਰੜੇ ਮੈਦਾਨ ਵਿਚ ਝੋਟਾ
ਨੂੜਿਆ ਖੜੈ
(ਤੂੜੀ ਦਾ ਕੁੱਪ)

(41)
ਆਜਾ ਭੂਆ ਬਹਿ ਜਾ
ਨਾ ਭਤੀਜੀ ਜਾਨੀ ਆਂ
(ਸੂਆ ਤੇ ਕੱਸੀ)

122/ ਲੋਕ ਬੁਝਾਰਤਾਂ