ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/127

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(42)
ਨਿੱਕੀਆਂ ਨਿੱਕੀਆਂ ਕਿਆਰੀਆਂ
ਨਿੱਕੇ ਓਹਦੇ ਬੀ
ਜਿਥੇ ਮੇਰਾ ਰਾਮ ਜੀ
ਓਥੇ ਮੇਰਾ ਜੀ
(ਪੋਥੀ)

(43)
ਬਾਤ ਪਾਵਾਂ ਬਤੋਲੀ ਪਾਵਾਂ
ਬਾਤ ਨੂੰ ਲਾਵਾਂ ਕੁੰਡੇ
ਸਦਾ ਕੁੜੀ ਨੂੰ ਵਿਆਹੁਣ ਚੱਲੇ
ਚੌਂਹ ਕੂੰਟਾਂ ਦੇ ਮੁੰਡੇ
(ਖਿੱਦੋ ਖੂੰਡੀ)

(44)
ਬਾਹਰੋਂ ਲਿਆਦੀ ਵਢ ਕੇ
ਘਰ ਕੀਤੀ ਮੁਟਿਆਰ
ਬਾਰਾਂ ਮੀਢੀਆਂ ਗੁੰਦ ਕੇ
ਲੈ ਬੜਿਆ ਬਾਜ਼ਾਰ
(ਮਧਾਣੀ)

(45)
ਪਾਰੋਂ ਲਿਆਂਦੀ ਵਢ ਕੇ
ਆਰੋਂ ਲਿਆਂਦੀ ਛਿਲ ਕੇ
ਘਰ ਕੀਤੀ ਮੁਟਿਆਰ
ਅੱਸੀ ਮੀਢੀਆਂ ਗੁੰਦ ਕੇ
ਲੈ ਬੜਿਆ ਬਾਜ਼ਾਰ
(ਸਫ)

123/ ਲੋਕ ਬੁਝਾਰਤਾਂ