ਸਮੱਗਰੀ 'ਤੇ ਜਾਓ

ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(58)
ਤਿਉਂ ਡਲਿਆਂ ਤੇ ਹਰਨੀ ਬੈਠੀ
ਬਟੇਰਾ ਬੈਠਾ ਖੇਤ ਮੇਂ
ਜਦ ਹਰਨੀ ਟੱਪਣ ਲੱਗੀ
ਬਟੇਰਾ ਬੜ ਗਿਆ ਪੇਟ ਮੇਂ
(ਸਾਗ ਦੀ ਤੌੜੀ ਅਤੇ ਕੜਛੀ)

(59)
ਅੱਕ ਵਿਚ ਢੱਕ ਜੰਮਿਆ
ਪੱਤ ਪੱਤ ਖਟਿਆਈ
ਨੂੰਹ ਆਈ ਤੇ ਸੌਹਰਾ ਜੰਮਿਆ
ਪੋਤੇ ਦੇਣ ਵਧਾਈ
(ਦਹੀਂ-ਮੱਖਣ)

(60)
ਲਾਲ ਜ਼ਮੀਨ
ਹਲ ਲੋਹੇ ਦਾ
ਬੀ ਪੈਂਦਾ ਮਾਸੇ ਤੋਲੇ ਦਾ
(ਫੁਲਕਾਰੀ)

(61)
ਐਨਾ 'ਕ ਬਹਿੜਕਾ
ਸਿੰਗਾਂ ਤੋਂ ਨਹਿੜਕਾ
ਹਲ ਵਾਹੇ ਟਿੱਬੇ ਢਾਹੇ
ਚਾਲੀ ਨੱਥਾਂ
ਫੇਰ ਵੀ ਬੜ੍ਹਕਾਂ ਮਾਰੇ
(ਢੋਲ)

127/ ਲੋਕ ਬੁਝਾਰਤਾਂ