ਸਮੱਗਰੀ 'ਤੇ ਜਾਓ

ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/132

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(62)

ਬਰੀਕ ਜਹੀ ਇਕ ਲੱਤ ਏ ਮੇਰੀ
ਫਿਰ ਵੀ ਜਾਵਾਂ ਚੜ੍ਹ ਉਚੇਰੀ
ਲੈ ਜਾਏ ਮੈਨੂੰ ਚੁੱਕ ਹਨੇਰੀ
ਡਿੱਗ ਪਵਾਂ ਫਿਰ ਤੇਰੀ ਮੇਰੀ
(ਪਤੰਗ)

(63)
ਹੂੰ ਹਾਂ ਨੀ ਹੂੰ ਹਾਂ
ਛੇ ਟੰਗਾਂ ਦੋ ਬਾਹਾਂ
ਢੂਹੀ ਉੱਤੇ ਨਾਚੀ ਨੱਚੇ
ਇਹ ਤਮਾਸ਼ਾ ਕਾਹਾਂ
(ਘੋੜੀ ਤੇ ਸਵਾਰ)

(64)
ਦਰਿਆ ਉੱਤੇ ਇੱਲ੍ਹ ਬਹੇਲੀ
ਪਾਟੇ ਪੇਟ ਚਲੇਂਦੀ
ਖੋਹਲੇ ਚੁੰਝ, ਕੇਰੇ ਮੋਤੀ
ਕੀਮਤ ਪਈ ਜਿਨੇਂ ਦੀ
(ਕਲਮ)

(65)
ਲੱਕ ਵਢ ਮੂੰਹ ਕਾਲਾ ਕਰਦੀ
ਆਉਂਦੀ ਸਭ ਦੇ ਕੰਮ
ਵਰਤਣ ਮੈਨੂੰ ਸਾਰੇ ਲੋਕੀ
ਕੀ ਬੱਚਾ ਕੀ ਰੰਨ
(ਕਲਮ)

128/ ਲੋਕ ਬੁਝਾਰਤਾਂ