ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/133

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(66)

ਭੈਣੋਂ ਭੈਣ ਪਤੀਹਸ ਲੱਗੇ
ਨੂੰਹ ਬਾਬੇ ਦੀ ਸਾਲੀ
ਮੁੰਡੇ ਕੁੜੀਆਂ ਮਾਸੀ ਕਹਿੰਦੇ
ਇਹ ਬਝਣੀ ਗੱਲ ਸੁਖਾਲੀ
(ਚਾਚੇ ਭਤੀਜੇ ਸਾਢੂ)

(67)

ਤਿੰਨ ਲਫਜ਼ਾਂ ਦਾ ਦੇਸ਼ ਹਾਂ
ਜਾਨਣ ਲੋਕੀ ਲਖ ਕਰੋੜ
ਪਿੱਠ ਕੱਟੋ ਬਣ ਜਾਂਵਸਾਂ
ਪੰਜ ਉਂਗਲਾਂ ਦਾ ਜੋੜ
(ਪੰਜਾਬ)

129/ ਲੋਕ ਬੁਝਾਰਤਾਂ