ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੁਖ-ਬੰਦ

(ਲੋਕ-ਕਲਾ ਤੇ ਉਸਦਾ ਵਿਸ਼ੇਸ਼ ਅੰਗ ਬੁਝਾਰਤਾਂ)

ਹਰ ਇੱਕ ਲੋਕ ਕਲਾ ਦਾ ਆਰੰਭ, ਲੋਕਾਂ ਦੇ ਸਾਂਝੇ ਗ਼ਮਾਂ, ਸਾਂਝੀਆਂ ਖ਼ੁਸ਼ੀਆਂ ਤੇ ਸਾਂਝੀਆਂ ਮਿਹਨਤਾਂ ਦੇ ਝੂਮਦੇ ਉਦਗਾਰਾਂ ਦੀ ਕੁੱਖ ਵਿੱਚੋਂ ਹੁੰਦਾ ਹੈ। ਲੋਕ-ਮਨਾਂ ਦੇ ਸਾਂਝੇ ਜਜ਼ਬੇ ਧਰਤੀ ਦੀ ਉਮਰ ਵਰਗੀ ਹੀ ਲੰਮੀ ਉਮਰ ਭੋਗਦੇ ਹਨ, ਏਨੀ ਲੰਮੀ ਉਮਰ ਕਿਸੇ ਇੱਕੇ ਦੁੱਕੇ ਮਨੁੱਖ ਜਾਂ ਕਲਾਕਾਰ ਦੇ ਨਿੱਜੀ ਜਜ਼ਬਿਆਂ ਦੀ ਨਹੀਂ ਹੋ ਸਕਦੀ। ਏਥੇ, ਇੱਕੇ ਦੁੱਕੇ ਮਨੁੱਖ ਜਾਂ ਕਲਾਕਾਰ ਤੋਂ ਮੇਰਾ ਮਤਲਬ ਉਹ ਵਿਅਕਤੀ ਹੈ, ਜੋ ਆਪਣੇ ਵੇਲੇ ਦੇ ਸਮਾਜ ਨਾਲ ਸੰਬੰਧਿਤ ਭਾਵਾਂ ਦੀ ਥਾਂ, ਸਮਾਜ ਤੇ ਲੋਕਾਂ ਨਾਲੋਂ ਟੁੱਟ ਕੇ ਕੇਵਲ ਆਪਣੀ ਨਿੱਜੀ ਕਲਪਨਾ ਤੇ ਆਧਾਰਿਤ ਭਾਵਾਂ ਦੀ ਹੀ ਆਪਣੀ ਕਲਾ ਰਾਹੀਂ ਪ੍ਰਤੀਨਿਧਤਾ ਕਰਦਾ ਹੋਵੇ, ਪਰ ਲੋਕਾਂ ਵਿਚੋਂ ਪੈਦਾ ਹੋਇਆ ਕਲਾਕਾਰ, ਆਪਣੀ ਨਿੱਜੀ ਭਾਵਨਾ ਵਿਚ ਵੀ ਆਪਣੇ ਵੇਲੇ ਦੇ ਸਮਾਜ ਦੀ ਪ੍ਰਤੀਨਿਧਤਾ ਕਰ ਜਾਂਦਾ ਹੈ ਕਿਉਂਕਿ ਉਸਦੀ ਕਲਾ ਦੇ ਸੰਸਕਾਰਾਂ ਵਿਚ ਉਸਦੇ ਦੇਸ਼ ਦੀ ਲੋਕ- ਕਲਾ ਪੂਰੇ ਤੌਰ ਤੇ ਘੁਲੀ ਮਿਲੀ ਹੁੰਦੀ ਹੈ। ਇਸ ਲਈ ਉਹ ਆਪਣੀ ਕਲਾ ਦੀ ਸਿਰਜਨਾ ਕਰਨ ਲੱਗਿਆਂ, ਸਹਿਜ ਸੁਭਾਅ ਹੀ ਲੋਕ-ਕਲਾ ਵਾਲੇ ਸਾਰੇ ਗੁਣ ਅਪਣਾ ਲੈਂਦਾ ਹੈ।

ਇਕੱਲੇ ਉਦਗਾਰ, ਆਪਣੇ ਮੂਲ ਰੂਪ ਵਿਚ ਕਲਾ ਨਹੀਂ; ਇਹਨਾਂ ਨੂੰ ਕਲਾ ਦਾ ਸੋਮਾ, ਕਲਾ ਦਾ ਆਧਾਰ ਜਾਂ ਕਲਾ ਦਾ ਭੀ ਚਾਹੇ ਕੁਝ ਵੀ ਆਖ ਲਵੋ। ਇਹ ਉਦਗਾਰ ਚਾਹੇ ਲੋਕਾਂ ਦੇ ਕਿੰਨੇ ਵੀ ਸਾਂਝੇ ਕਿਉਂ ਨਾ ਹੋਣ, ਕਲਾ ਦੀ ਪਿਉਂਦ ਤੋਂ ਬਿਨਾਂ ਕਲਾ ਦੇ ਰੂਪ ਵਿਚ ਨਹੀਂ ਬਦਲਦੇ।

ਨਿੱਜੀ ਤੇ ਸਾਂਝੇ ਉਦਗਾਰਾਂ ਵਿਚ ਬਹੁਤ ਵੱਡਾ ਫਰਕ ਹੈ, ਦੋਵੇਂ ਤਰ੍ਹਾਂ ਦੇ ਉਦਗਾਰ ਆਪਣੇ ਵਾਤਾਵਰਣ ਤੇ ਚੁਗਿਰਦੇ ਅਨੁਸਾਰ ਜਨਮ ਲੈਂਦੇ ਤੇ ਪਰਵਾਨ

12/ ਲੋਕ ਬੁਝਾਰਤਾਂ