ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/20

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਿਸੇ ਦੇਸ ਦੇ ਲੋਕਾਂ ਵਿਚ ਪ੍ਰਚਲਤ ਪੁਰਾਣੀਆਂ ਤੇ ਨਵੀਂਆਂ ਲੋਕ-ਬੁਝਾਰਤਾਂ, ਉਸ ਦੇਸ਼ ਦੇ ਲੋਕਾਂ ਦਾ ਬੌਧਿਕ-ਚਮਤਕਾਰਾਂ ਭਰਿਆ ਇਤਿਹਾਸ ਆਖਿਆ ਜਾ ਸਕਦਾ ਹੈ। ਇਹਨਾਂ ਨੂੰ ਲੱਭਣਾ, ਖੋਜਣਾ ਤੇ ਇਕੱਠਿਆਂ ਕਰਨਾ; ਵਿਗਿਆਨਕ ਪੱਖ ਤੋਂ ਵੇਰਵੇ ਨਾਲ ਉਹਨਾਂ ਦੀ ਵਿਆਖਿਆ ਕਰਨੀ, ਇਕ ਇਤਿਹਾਸਕਾਰ ਦੇ ਕੰਮ ਨਾਂਲੋਂ ਸੌਖਾ ਕੰਮ ਨਹੀਂ; ਇਸ ਕੰਮ ਨੂੰ ਤੋੜ ਚਾੜ੍ਹਨ ਲਈ ਜ਼ਰੂਰੀ ਹੈ ਕਿ ਲੋਕ-ਸਾਹਿਤਕਾਰਾਂ ਤੇ ਲੋਕ-ਸਰਕਾਰਾਂ ਵਲੋਂ ਸਰਗਰਮ ਯਤਨ ਆਰੰਭ ਕੀਤੇ ਜਾਣ।

ਸਾਡੇ ਅੱਜ ਦੇ ਹਾਲਾਤ ਅਨੁਸਾਰ ਸਾਹਿਤ-ਰਚਨਾ ਨੂੰ ਸੂਰਮਗਤੀ ਆਖਿਆ ਗਿਆ ਹੈ, ਪਰ ਲੋਕ-ਸਾਹਿਤ ਨੂੰ ਵਿਗਿਆਨਕ ਢੰਗ ਨਾਲ ਇਕੱਤਰ ਕਰਕੇ ਲੋਕਾਂ ਅਗੇ ਲਿਆਉਣਾ ਇਸ ਤੋਂ ਵੀ ਵੱਡਾ ਤੇ ਜੇਰੇ ਦਾ ਕੰਮ ਹੈ।

ਲੋਕ-ਗੀਤ ਤੇ ਲੋਕ-ਕਹਾਣੀਆਂ ਨੂੰ ਇਕੱਠੇ ਕਰਨ ਦਾ ਕੰਮ ਪਿਛਲੇ ਕੁਝ ਵਰਿਆਂ ਤੋਂ ਅਰੰਭ ਜ਼ਰੂਰ ਹੋਇਆ ਹੈ, ਪਰ ਲੋਕ-ਬੁਝਾਰਤਾਂ ਨੂੰ ਇਕੱਤਰ ਕਰਨ ਵੱਲ ਲੋਕ-ਸਾਹਿਤਕਾਰਾਂ ਦਾ ਧਿਆਨ ਘੱਟ ਹੀ ਗਿਆ ਹੈ। ਇਸ ਵਿਸ਼ੇ ਤੇ ਅਜੇ ਤੱਕ ਕੋਈ ਚੰਗੀ ਪੁਸਤਕ ਪ੍ਰਕਾਸ਼ਤ ਨਹੀਂ ਹੋਈ। ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਮੈਦਾਨ ਵਿਚ, ਸੁਖਦੇਵ ਮਾਦਪੁਰੀ ਵਰਗਾ ਸੂਝਵਾਨ ਤੇ ਉਤਸ਼ਾਹ-ਭਰਪੂਰ ਨੌਜਵਾਨ ਲੇਖਕ, ਨਿੱਤਰ ਆਇਆ ਹੈ। ਉਹ ਇਸ ਪੁਸਤਕ ਰਾਹੀਂ, ਲੋਕ-ਬੁਝਾਰਤਾਂ ਨੂੰ ਇਕੱਤਰ ਕਰਨ ਦੀ ਪਹਿਲ ਕਰ ਰਿਹਾ ਹੈ, ਜੋ ਹੋਰ ਲੋਕ-ਲਿਖਾਰੀਆਂ ਵਿਚ ਇਸ ਪਾਸੇ ਕੰਮ ਕਰਨ ਦੀ ਰੀਸ ਤੇ ਪ੍ਰੇਰਨਾ ਜਗਾਵੇਗੀ।

ਅਜਾਇਬ ਚਿਤਰਕਾਰ

18/ ਲੋਕ ਬੁਝਾਰਤਾਂ