ਸਮੱਗਰੀ 'ਤੇ ਜਾਓ

ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਲੋਕਾਂ ਦੇ ਵੀਚਾਰ ਤੇ ਵੀਚਾਰ-ਢੰਗ ਵੀ ਕਾਫ਼ੀ ਸਾਂਝ ਰਖਦੇ ਹਨ। ਕਈ ਬੁਝਾਰਤਾਂ ਤੋਂ ਤਾਂ ਇਉਂ ਜਾਪਦਾ ਹੈ, ਜਿਵੇਂ ਲੋਕ ਬਿਲਕੁਲ ਇਸੇ ਤਰ੍ਹਾਂ ਹੀ ਸੋਚ ਰਹੇ ਹੁੰਦੇ ਹਨ ਤੇ ਇਕੇ ਤਰ੍ਹਾਂ ਦੀ ਹੀ ਚੀਜ਼ ਉਨ੍ਹਾਂ ਦੀ ਬੁੱਧੀ ਘੜਦੀ ਹੈ।

ਤੁਲਨਾਤਮਕ ਅਧਿਐਨ ਲਈ ਅਸੀਂ ਹੋਰ ਜ਼ਬਾਨਾਂ ਦੀਆਂ ਬੁਝਾਰਤਾਂ ਦੇ ਵੇਰਵੇ ਵਿਚ ਨਹੀਂ ਪੈਂਦੇ, ਯੂ. ਪੀ. ਪ੍ਰਾਂਤ, ਪੰਜਾਬ ਦਾ ਗੁਆਂਢੀ ਪ੍ਰਾਂਤ ਹੈ, ਉਥੋਂ ਦੀਆਂ ਬੁਝਾਰਤਾਂ ਤੇ ਪੰਜਾਬੀ ਬਾਤਾਂ ਦਾ ਮੁਕਾਬਲਾ ਪਾਠਕਾਂ ਲਈ ਇਸ ਪੱਖੋਂ ਦਿਲਚਸਪੀ ਦਾਇਕ ਹੋਵੇਗਾ ਭਾਵੇਂ ਇਹ ਬਾਤਾਂ ਇਕ ਦੂਜੇ ਦਾ ਤਰਜ਼ਮਾ ਨਹੀਂ, ਪਰ ਕਈ ਥਾਈਂ ਬਿਲਕੁਲ ਇਉਂ ਹੀ ਹੋਇਆ ਲਗਦਾ ਹੈ-

ਪੰਜਾਬੀ
ਇਕ ਸਮੁੰਦ ਮੈਂ ਦੇਖਿਆ, ਹਾਥੀ ਮਲ ਮਲ ਨ੍ਹਾਇ
ਘੜਾ ਡੋਬਿਆ ਨਾ ਡੁਬੇ, ਚਿੜੀ ਤਿਹਾਈ ਜਾਇ।

ਜਾਂ
ਸੁਥਣ ਭਿੱਜੀ ਸਣ ਚੂੜੀਆਂ ਜੁੱਤੀ ਗੋਤਾ ਖਾ
ਰੁਖ ਭਿੱਜੇ ਸਣ ਕੁਮਲ੍ਹੀਂ ਚਿੜੀ ਤਿਹਾਈ ਜਾ।

ਹਿੰਦੀ
ਬਰਖਾ ਬਰਸੀ ਰਾਤ ਮੇਂ, ਭੀਜੇ ਸਭ ਬਨਰਾਇ
ਘੜਾ ਨ ਡੂਬੇ ਲੋਟੀਆ, ਪੰਛੀ ਪਿਆਸਾ ਜਾਇ
(ਤ੍ਰੇਲ)

ਹਿੰਦੀ
ਹਰੀ ਝੰਡੀ ਸੁਰਖ ਬਾਣਾ। ਬਖਤ ਪਿਆ ਗੁੜ ਖਾਣਾ।

ਪੰਜਾਬੀ
ਹਰੀ ਝੰਡੀ ਲਾਲ ਕਮਾਨ। ਤੋਬਾ ਤੋਬਾ ਕਰੇ ਪਠਾਣ
(ਲਾਲ ਮਿਰਚ)

ਪੰਜਾਬੀ
ਇਕ ਦਰਖਤ ਕਲਕੱਤੇ, ਨਾ ਉਹਨੂੰ ਜੜ ਨ ਪੱਤੇ।

26/ ਲੋਕ ਬੁਝਾਰਤਾਂ