ਸਮੱਗਰੀ 'ਤੇ ਜਾਓ

ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/35

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਬੁਝਾਰਤਾਂ ਨਾਲ ਪੰਜਾਬੀ ਬੁਝਾਰਤਾਂ ਦਾ ਮੁਕਾਬਲਾ ਕਰਨਾ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗਾ। ਆਂਡੇ ਬਾਰੇ ਉਤੇ ਪੰਜਾਬੀ ਬੁਝਾਰਤਾਂ ਦਿਤੀਆਂ ਗਈਆਂ ਹਨ, ਇਸ ਸੰਬੰਧੀ ਅੰਗਰੇਜ਼ੀ ਪਹੇਲੀ ਵੀ ਸੁਣਨ ਵਾਲੀ ਹੈ-

A Long White barn
Two roofs on it
And no door at all, at all.'

ਇਸੇ ਤਰ੍ਹਾਂ ਪੌਣ ਬਾਰੇ ਪੰਜਾਬੀ ਬਾਤ ਹੈ-

ਵਿਚ ਅਸਮਾਨੇ ਤੁਰਦੀ ਜਾਵਾਂ, ਪੈਰ ਨਾ ਮੇਰਾ ਕੋਈ
ਸਭ ਮੇਰੇ ਵਿਚ ਹੋ ਗਏ, ਮੈਂ ਸਭਨਾਂ ਦੀ ਹੋਈ।

ਅੰਗਰੇਜ਼ੀ
What Flies for ever
and rests, never

ਅੱਗ ਬਾਰੇ ਹਿੰਦੀ ਬੁਝਾਰਤ ਹੈ-

ਕਾਲ ਗਾਇ ਖਰ ਗਾਇ, ਪਾਨੀ ਪੀਏ ਮਰ ਜਾਇ॥

ਅੰਗਰੇਜ਼ੀ ਪਹੇਲੀ ਵੀ ਇਸੇ ਭਾਵ ਦੀ ਹੈ-

The more you feed it
The more it will grow high
But if you give it water
Then it will go and die.

ਇਨ੍ਹਾਂ ਗੱਲਾਂ ਤੋਂ ਲੋਕ-ਜੀਵਨ ਦੀ ਏਕਤਾ ਤੇ ਸਾਂਝ ਦਾ ਪਤਾ ਲਗਦਾ ਹੈ।

ਪੰਜਾਬੀ ਦੇ ਲਿਖਤੀ ਸਾਹਿਤ ਵਿਚ ਬੁਝਾਰਤਾਂ ਦਾ ਸਭ ਤੋਂ ਪੁਰਾਣਾ ਜ਼ਿਕਰ ਸ਼ਾਇਦ ਗੁਰੂ ਗ੍ਰੰਥ ਸਾਹਿਬ ਵਿਚ ਮਿਲਦਾ ਹੈ। ਇਕ ਬੁਝਾਰਤ-ਮੁਦਾਵਣੀ (ਪੋਠੋਹਾਰ ਵਲ ਹੁਣ ਵੀ ਬੁਝਾਰਤ ਨੂੰ ਮੁਦਾਵਣੀ ਆਖਦੇ ਹਨ, ਮੁੰਦਾਵਣੀ-ਮੋਹਰ ਛਾਪ ਹੋਰ ਚੀਜ਼ ਹੈ।) ਸੋਰਠਿ ਵਾਰ ਵਿਚ ਗੁਰੂ ਅਮਰਦਾਸ ਜੀ ਨੇ ਲਿਖੀ ਹੈ:-

31/ ਲੋਕ ਬੁਝਾਰਤਾਂ