ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਕ ਥਾਲ ਮੋਤੀ ਸੇ ਭਰਾ
ਸਭ ਕੇ ਸਿਰ ਪਰ ਔਂਧਾ ਧਰਾ
ਚਾਰੋਂ ਓਰ ਵਹੁ ਥਾਲੀ ਫਿਰੇ
ਮੋਤੀ ਉਸ ਸੇ ਏਕ ਨਾ ਗਿਰੇ
(ਅਕਾਸ਼)

ਅਤੇ
ਏਕ ਨਾਰ ਨੇ ਅਚਰਜ ਕੀਆ
ਸਾਂਪ ਮਾਰ ਪਿੰਜਰੇ ਮੇਂ ਦੀਆ
ਜਿਓਂ ਜਿਓਂ ਸਾਂਪ ਤਾਲ ਕੋ ਖਾਏ
ਸੂਖੇ ਤਾਲ ਸਾਂਪ ਮਰ ਜਾਏ
(ਦੀਵਾ ਬੱਤੀ)

ਖ਼ੁਸਰੋ ਦੀਆਂ ਬੁਝਾਰਤਾਂ ਤਕ ਪ੍ਰਸ਼ਨ ਉਤਪੰਨ ਹੋ ਜਾਂਦਾ ਹੈ ਕਿ ਕੀ ਸਭ ਤੋਂ ਪਹਿਲਾਂ ਬੁਝਾਰਤਾਂ ਇਸੇ ਨੇ ਲਿਖੀਆਂ ਹਨ ਜਾਂ ਇਸ ਤੋਂ ਪਹਿਲਾਂ ਵੀ ਪ੍ਰਚਲਤ ਸਨ? ਮੰਨਿਆ ਜਾ ਸਕਦਾ ਹੈ ਕਿ ਮੀਰ ਖ਼ੁਸਰੋ ਨੇ ਵੀ ਬੁਝਾਰਤਾਂ ਰਚੀਆਂ ਹੋਣ। ਪਰ ਲੋਕ-ਗੀਤਾਂ ਵਾਂਗ ਲੋਕ-ਬੁਝਾਰਤਾਂ ਵੀ ਮੀਰ ਖ਼ੁਸਰੋ ਤੋਂ ਪਹਿਲੋ ਪ੍ਰਚਲਤ ਸਨ। ਹੋ ਸਕਦੈ ਇਨ੍ਹਾਂ ਬੁਝਾਰਤਾਂ ਤੋਂ ਸੰਕੇਤ ਲੈ ਉਸ ਨੂੰ ਬੁਝਾਰਤਾਂ ਘੜ੍ਹਨ ਦਾ ਖਿਆਲ ਆਇਆ ਹੋਵੇ।

ਪੰਜਾਬ ਦੀਆਂ ਲੋਕ-ਬੁਝਾਰਤਾਂ ਵੀ ਪੰਜਾਬੀ ਲੋਕ-ਸਾਹਿਤ ਦਾ ਅਨਿੱਖੜਵਾਂ ਅੰਗ ਹਨ। ਇਹ ਬੁਝਾਰਤਾਂ ਕਈ ਪ੍ਰਕਾਰ ਦੇ ਨਿੱਕੇ ਨਿੱਕੇ ਛੰਦਾਂ ਅਤੇ ਧਾਰਨਾਵਾਂ ਵਿਚ ਰਚੀਆਂ ਮਿਲਦੀਆਂ ਹਨ। ਪੰਜਾਬ ਦਾ ਖੁੱਲ੍ਹਾ ਡੁੱਲ੍ਹਾ ਜੀਵਨ, ਕਾਰ ਵਿਹਾਰ ਅਤੇ ਨਿਤ ਵਰਤੋਂ ਦੀਆਂ ਵਸਤੂਆਂ ਦਾ ਝਲਕਾਰਾ ਉਨ੍ਹਾਂ ਵਿਚੋਂ ਸਾਫ ਦਿਸ ਆਉਂਦਾ ਹੈ।

ਗਰਮੀਆਂ ਦੀ ਰੁੱਤੇ, ਇੱਕੋ ਜਿਹੀ ਉਚਾਈ ਵਾਲੇ ਕੋਠਿਆਂ ਦੀਆਂ ਛੱਤਾਂ ਤੇ ਇਨ੍ਹਾਂ ਬੁਝਾਰਤਾਂ ਦਾ ਪਿੜ-ਰਾਤ ਸਮੇਂ ਰੋਟੀ ਟੁੱਕਰ ਖਾਣ ਮਗਰੋਂ ਲਗਦਾ ਹੈ। ਕੀ ਬੱਚੇ ਕੀ ਬੁੱਢੇ, ਕੀ ਮਰਦ ਕੀ ਤੀਵੀਆਂ ਸਭ ਇਸ ਪਿੜ ਵਿਚ ਭਾਗ ਲੈਂਦੀਆਂ ਹਨ। ਇਕ ਜਣਾ ਬੁਝਾਰਤ ਪਾਉਂਦਾ ਹੈ ਬਾਕੀ ਦੇ ਬੁੱਝਦੇ ਹਨ। ਜੇ ਨਾ ਬੁਝ ਸਕਣ ਤਾਂ ਬੁਝਾਰਤ 'ਸਿਰ ਚੜ੍ਹੀ' ਆਖ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਮੁਕਾਬਲਾ ਹੁੰਦਾ ਰਹਿੰਦਾ ਹੈ। ਖਿੱਤੀਆਂ ਘੁੰਮਦੀਆਂ ਰਹਿੰਦੀਆਂ ਹਨ।

35/ ਲੋਕ ਬੁਝਾਰਤਾਂ