ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਤਰ ਦੇਂਦਾ ਹੈ।

ਇਸੇ ਗੱਲ ਨੂੰ ਕੋਈ ਹੋਰ ਸਰੋਤਾ ਸਪੱਸ਼ਟ ਕਰ ਦੇਂਦਾ ਹੈ :-

ਬੀਜੇ ਰੋੜ
ਜੰਮੇਂ ਝਾੜ
ਲੱਗੇ ਨੇਂਬੂ
ਖਿੜੇ ਅਨਾਰ
(ਕਪਾਹ)

ਕਪਾਹ ਦਾ ਵਰਣਨ ਸੁਣ ਕੇ ਕਿਸੇ ਚੋਗੀ ਦੀਆਂ ਅੱਖਾਂ ਅੱਗੇ ਕਪਾਹ ਦੇ ਖਿੜੇ ਖੇਤ ਦਾ ਨਜ਼ਾਰਾ ਅਤੇ ਚੁਗਣ ਮਗਰੋਂ ਖੇਤ ਦੀ ਤਰਸਯੋਗ ਹਾਲਤ ਆ ਲਟਕਦੀ ਹੈ:-

ਆੜ ਭਮਾੜ ਮੇਰੀ ਮਾਸੀ ਵਸਦੀ
ਜਦ ਮੈਂ ਜਾਵਾਂ ਖਿੜ ਖਿੜ ਹਸਦੀ
ਜਦ ਮੈਂ ਆਵਾਂ ਰੋ ਰੋ ਮਰਦੀ
(ਕਪਾਹ)

ਬੁੱਝਣ ਵਾਲ਼ੀ ਦੀਆਂ ਅੱਖਾਂ ਅੱਗੇ ਵੀ ਮੱਕੀ ਦੇ ਖੇਤ ਵਿਚ ਲਹਿਲਹਾਂਦੀ ਛੱਲੀ ਦੀ ਸ਼ਕਲ ਘੁੰਮਣ ਲੱਗ ਜਾਂਦੀ ਹੈ:-

ਹਰੀ ਸੀ ਮਨ ਭਰੀ ਸੀ
ਲਾਲ ਮੋਤੀਆਂ ਜੜੀ ਸੀ
ਬਾਬਾ ਜੀ ਦੇ ਖੇਤ ਵਿਚ
ਦੁਸ਼ਾਲਾ ਲਈ ਖੜੀ ਸੀ।
(ਛੱਲੀ)

ਛੱਲੀ ਦਾ ਨਾਂ ਸੁਣ ਝਟ ਕਿਸੇ ਨੂੰ ਕਣਕ ਦਾ ਦਾਣਾ ਯਾਦ ਆ ਜਾਂਦਾ ਹੈ:-

ਇਕ ਕੁੜੀ ਦੇ ਢਿਡ 'ਚ ਤੇੜ
(ਕਣਕ ਦਾ ਦਾਣਾ)

38/ ਲੋਕ ਬੁਝਾਰਤਾਂ