ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂ

ਹਰੀ ਝੰਡੀ ਸੁਰਖ ਬਾਣਾ

ਬਖਤ ਪਿਆ ਚੂਰਨ ਖਾਣਾ

(ਮਿਰਚ)

ਹੋਰ

ਐਨੀ ਕੁ ਕੁੜੀ

ਉਹਦੇ ਨਿੱਕੇ ਨਿੱਕੇ ਦੰਦ

ਜੇ ਉਹਨੂੰ ਖਾਈਏ

ਤਾਂ ਪਾਵੇ ਡੰਡ

(ਮਿਰਚ)

ਅਤੇ

ਲਾਲ ਸੂਹੀ ਪੋਟਲੀ,

ਮੈਂ ਵੇਖ ਵੇਖ ਖੁਸ਼ ਹੋਈ,

ਹੱਥ ਲੱਗਾ ਤੇ ਪਿੱਟਣ ਲੱਗੀ,

ਨੀ ਅੰਮਾਂ ਮੈਂ ਮੋਈ।

(ਲਾਲ ਮਿਰਚ)

ਬਤਾਊਂ ਵੀ ਤਾਂ ਤਕਰੀਬਨ ਮਿਰਚਾਂ ਦੇ ਸਾਥੀ ਹੀ ਹੁੰਦੇ ਨੇ :-

ਕਾਲਾ ਸੀ ਕਲੱਤਰ ਸੀ,

ਕਾਲੇ ਪਿਉ ਦਾ ਪੁੱਤਰ ਸੀ।

ਆਡੋਂ ਪਾਣੀ ਪੀਂਦਾ ਸੀ,

ਬਰੂਟੀ ਛਾਵੇਂ ਬਹਿੰਦਾ ਸੀ।

(ਬਤਾਊਂ)

ਇਥੇ ਹੀ ਬੱਸ ਨਹੀਂ :-

40/ ਲੋਕ ਬੁਝਾਰਤਾਂ