ਸਮੱਗਰੀ 'ਤੇ ਜਾਓ

ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਘੁੱਕਰ ਜੱਟ

(ਪੋਸਤ ਦਾ ਡੋਡਾ)

ਜਾਂ

ਉਹ ਕਬੂਤਰ ਕੈਸਾ
ਜੀਹਦੀ ਚੁੰਝ ਉੱਤੇ ਪੈਸਾ

(ਪੋਸਤ ਦਾ ਡੋਡਾ)

ਹੱਥ ਕੁ ਟਾਂਡਾ
ਬਿਨ ਘੁਮਾਰ
ਘੜਿਆ ਭਾਂਡਾ,
ਐਸੀ ਘੜਨੀ ਕੋਈ ਨਾ ਘੜੇ
ਮਰਦ ਦੇ ਪੇਟ ਇਸਤਰੀ ਪੜੇ

(ਪੋਸਤ ਵਿਚ ਅਫੀਮ)

ਇਸੇ ਇਸਤਰੀ ਦੀ ਖਾਤਰ ਤਾਂ ਸਭ ਕੁਝ ਮਨਜ਼ੂਰ ਹੈ:-

ਪੰਜ ਕੋਹ ਪਟੜੀ
ਪੰਜਾਹ ਕੋਹ ਠਾਣਾ,
ਹੀਰ ਨਹੀਂ ਛੱਡਣੀ
ਕੈਦ ਹੋ ਜਾਣਾ।

ਡੋਡੇ ਪੀਣ ਵਾਲਿਆਂ ਨੂੰ ਤਾਂ ਕਮਲੇ ਹੀ ਸੱਦਿਆ ਜਾਂਦਾ ਹੈ:-

ਲਕੜੀ ਤੇ ਟੋਪੀ
ਤੇ ਟੋਪੀ ਵਿਚ ਚਾਵਲ,
ਚਾਵਲ ਖਾਂਦੇ ਰਮਲੇ
ਤੇ ਟੋਪੀ ਖਾਂਦੇ ਕਮਲੇ।

(ਪੋਸਤ ਦੇ ਡੋਡੇ)

48/ ਲੋਕ ਬੁਝਾਰਤਾਂ