ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/60

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਨਿਕਲਦੀ। ਬਾਰਸ਼ ਹਟ ਜਾਂਦੀ ਹੈ ਤਾਂ ਉਹ ਪਾਣੀ ਲੈ ਕੇ ਘਰ ਨੂੰ ਪਰਤਦੀ ਹੈ। ਇਸ ਘਟਨਾ ਨੂੰ ਉਸ ਨੇ ਬੁਝਾਰਤ ਦਾ ਇਸ ਤਰ੍ਹਾਂ ਦਾ ਰੂਪ ਦਿੱਤਾ ਹੈ:-

ਜੀਹਨੂੰ ਮੈਂ ਗਈ
ਓਹੀ ਮੈਨੂੰ ਪਿਆ
ਪਿਆ ਤਾਂ ਮੈਂ ਲੁਕ ਗਈ
ਗਿਆ ਤਾਂ ਮੈਂ ਲਿਆ

(ਪਾਣੀ)

ਬਾਰਸ਼ ਪੈਣ ਤੋਂ ਮਗਰੋਂ ਜੇ ਅਸਮਾਨ ਬੱਦਲਾਂ ਵਲੋਂ ਸਾਫ ਹੋਵੇ ਤਾਂ ਰਾਤ ਸਮੇਂ ਤ੍ਰੇਲ ਮੀਂਹ ਵਾਂਗ ਹੀ ਪੈਂਦੀ ਹੈ। ਤ੍ਰੇਲ ਬਾਰੇ ਕਿਸੇ ਨੇ ਇਸ ਤਰ੍ਹਾਂ ਬੁਝਾਰਤ ਰਚੀ ਹੈ:-

ਇਕ ਸਮੁੰਦਰ ਮੈਂ ਦੇਖਿਆ
ਹਾਥੀ ਮਲ ਮਲ ਨ੍ਹਾਏ
ਘੜਾ ਡੋਬਿਆਂ ਨਾ ਡੁੱਬੇ
ਚਿੜੀ ਤਿਹਾਈ ਜਾਏ

(ਤ੍ਰੇਲ)

ਜਦ ਤੀਕਰ ਰੌਸ਼ਨੀ ਹੋਵੇ ਛਾਂ ਖ਼ਤਮ ਨਹੀਂ ਕੀਤੀ ਜਾ ਸਕਦੀ। ਇਸ ਅਸਲੀਅਤ ਨੂੰ ਬੁਝਾਰਤ ਨੇ ਇਸ ਤਰ੍ਹਾਂ ਅਪਣਾਇਆ ਹੈ:-

ਅਮਰ ਵੇਲ
ਅਮਰ ਵੇਲ
ਕਹੀਆਂ ਕੁਹਾੜੇ ਟੁੱਟ ਜਾਂਦੇ
ਵੱਢੀ ਨਾ ਜਾਵੇ ਅਮਰ ਵੇਲ

(ਛਾਂ)

56/ ਲੋਕ ਬੁਝਾਰਤਾਂ