ਸਮੱਗਰੀ 'ਤੇ ਜਾਓ

ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪਹਿਲਾਂ ਜੰਮਿਆ ਪੁੱਤਰ
ਪਿੱਛੋਂ ਜੰਮੀਂ ਮਾਂ

(ਧੂੰਆਂ)

ਅਤੇ

ਮਾਂ ਜੰਮੀ ਨਾ ਜੰਮੀ
ਪੁੱਤ ਕੋਠੇ ਤੇ

(ਧੂੰਆਂ)

ਜਦ ਕੋਈ ਅੱਗ ਬਾਲਦੀ ਹੈ ਤਾਂ ਧੂੰਆਂ ਦੂਜੀ ਗੁਆਂਢਣ ਦੇ ਜਾ ਵੜਦਾ ਹੈ। ਟਿਕਚਰ ਕਰਨ ਵਜੋਂ ਕੋਈ ਆਖ ਹੀ ਦੇਂਦੀ ਏ:-

ਬਾਬਾ ਆਇਆ ਸਾਡੇ ਘਰ
ਟੰਗ ਫਸਾਲੀ ਥੋਡੇ ਘਰ

(ਧੂੰਆਂ)

58/ ਲੋਕ ਬੁਝਾਰਤਾਂ