ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸੁਸਰੀ ਵੀ ਤਾਂ ਜੂੰ ਨਾਲ ਸਮਤਾ ਖਾਦੀ ਹੈ। ਕਿਸੇ ਨੂੰ ਕਣਕ ਦੇ ਦਾਣਿਆਂ ਵਿਚ ਫਿਰਦੀ ਸੁਸਰੀ ਦਾ ਖਿਆਲ ਆ ਜਾਂਦਾ ਹੈ:-
ਅੰਨ ਖਾਂਦੀ
ਪਾਣੀ ਨਾ ਪੀਂਦੀ
(ਸੁੱਸਰੀ)
ਬਾਹਰ ਖੇਤਾਂ ਵਿਚ ਸਿਉਂਕ ਦੀਆਂ ਬਿਰਮੀਆਂ ਤੱਕ ਕੇ ਸਿਉਂਕ ਬਾਰੇ ਬੁਝਾਰਤਾਂ ਰਚੀਆਂ ਜਾਂਦੀਆਂ ਹਨ:-
ਇਕ ਭੈਣ ਮੇਰੀ ਸਰਦੀ
ਬਿਨ ਪਾਣੀ ਗਾਰਾ ਕਰਦੀ
ਬੜੇ ਸਾਹਿਬ ਤੋਂ ਡਰਦੀ
ਨਹੀਂ ਹੋਰ ਵੀ ਕਾਰਾ ਕਰਦੀ
(ਸਿਉਂਕ)
ਜਾਂ
ਮੂੰਹ ਲਾਲ
ਪਿੰਡਾ ਜਰਦੀ
ਬਿਨ ਪਾਣੀ
ਘਾਣੀ ਕਰਦੀ
(ਸਿਉਂਕ)
ਹੋਰ
ਇਤਨੀ ਮਿਤਨੀ
ਜੌ ਜਿਤਨੀ
ਜਮੈਣ ਜਿੰਨੇ ਕੰਨ
(ਸਿਉਂਕ)
ਮੱਖੀ ਬਾਰੇ ਬੁਝਾਰਤ ਇਸ ਪ੍ਰਕਾਰ ਹੈ:-
61/ ਲੋਕ ਬੁਝਾਰਤਾਂ