ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਭੈਣ ਮੇਰੀ ਬੜੰਗੀ
ਦੋ ਚਾਦਰਾਂ
ਅਜੇ ਚੂਹੀ ਨੰਗੀ

(ਮੱਖੀ)

ਖੇਤ ਵਿਚ ਪਈ ਵੀਰ ਵਹੁਟੀ ਖੂਨ ਦੇ ਤੁਬਕੇ ਦਾ ਭੁਲੇਖਾ ਪਾ ਦੇਂਦੀ ਹੈ:-

ਰੜੇ ਮੈਦਾਨ ਵਿਚ
ਲਹੂ ਦਾ ਤੁਬਕਾ

(ਵੀਹ ਵਹੁਟੀ)

ਬਰਸਾਤ ਦੇ ਦਿਨੀਂ ਗੰਡ ਗੰਡੋਲੇ ਅਤੇ ਡੱਡੂ ਆਮ ਨਿੱਕਲ ਆਉਂਦੇ ਹਨ। ਡੱਡੂ ਦਾ ਛੜੱਪਾ ਮਾਰ ਕੇ ਟੁਰਨਾ ਅਤੇ ਊਂਠ ਵਾਂਗੂੰ ਬੈਠਣਾ ਇਕ ਬੁਝਾਰਤ ਨੂੰ ਜਨਮ ਦੇ ਜਾਂਦਾ ਹੈ:-

ਊਂਠ ਦੀ ਬੈਠਣੀ
ਮਿਰਗ ਦੀ ਛਾਲ
ਬੁਝਣੀਏਂ ਬੁੱਝ
ਨਹੀਂ ਗਾਲਾਂ ਕੱਢੂੰ ਚਾਰ

(ਡੱਡੂ)

ਗੰਡ ਗੰਡੋਲਾ ਵੀ ਕੁਦਰਤ ਨੇ ਕਿਹਾ ਜਿਹਾ ਅਣੋਖੀ ਕਿਸਮ ਦਾ ਜੀਵ ਬਣਾਇਆ ਹੈ। ਨਾ ਸਿਰ, ਨਾ ਪੈਰ, ਨਾ ਹੱਡੀ, ਨਾ ਪਸਲੀ:-

ਇਕ ਜਨੌਰ ਅਸਲੀ
ਨਾ ਹੱਡੀ ਨਾ ਪੱਸਲੀ

(ਗੰਡ ਗੰਡੋਲਾ)

ਸੱਪ ਵੀ ਗੰਡ ਗੰਡੋਲੇ ਦੀ ਬਰਾਦਰੀ ਵਿਚੋਂ ਹੀ ਹੈ। ਸੱਪ ਬਾਰੇ ਤਾਂ ਕਈ ਬੁਝਾਰਤਾਂ ਪਾਈਆਂ ਜਾਂਦੀਆਂ ਹਨ:-

62/ ਲੋਕ ਬੁਝਾਰਤਾਂ