ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਨਾ ਜੀਊਂਦਾ
ਨਾ ਮੋਇਆ

(ਅੰਡਾ)

ਅੰਡੇ ਦੀ ਜਰਦੀ ਦਾ ਸਨੁਹਿਰੀ ਰੰਗ ਬੇਸਨ ਵਰਗਾ ਹੀ ਹੁੰਦਾ ਹੈ:-

ਕੌਲੀ ਤੇ ਕੌਲੀ
ਕੌਲੀ ਵਿਚ ਬੇਸਨ
ਬੁਝਣੀਏਂ ਬੁੱਝ
ਨਹੀਂ ਟਪ ਜਾ ਕੁਰਾਲੀ ਟੇਸਨ

(ਅੰਡਾ)

ਸੂਰਜ ਦੀਆਂ ਸੁਨਹਿਰੀ ਕਿਰਨਾਂ ਵਿਚ ਚਮਕਦੀ ਸੋਨੇ ਰੰਗੀ ਭਰਿੰਡ ਕਿਸੇ ਨੂੰ ਮਸਤਾਨੀ ਜਾਪਦੀ ਹੈ:-

ਸੋਨੇ ਰੰਗੀ
ਤਿੱਤਰ ਖੰਭੀ
ਨਾ ਧਰਿਆ ਮਸਤਾਨੀ
ਜਾਂ ਮੇਰੀ ਬਾਤ ਬੁੱਝ
ਜਾਂ ਦੇ ਅਠਿਆਨੀ

(ਭਰਿੰਡ)

ਹਲਦੀ ਦਾ ਰੰਗ ਵੀ ਸੋਨੇ ਵੰਨਾ ਹੁੰਦਾ ਏ:-
ਹੀਲੀ ਹੀਲੀ
ਹਲਦੀ ਵਰਗੀ ਪੀਲੀ

(ਭਰਿੰਡ)

ਭੂੰਡ ਵੀ ਤਾਂ ਭਰਿੰਡ ਦਾ ਵੱਡਾ ਭਰਾ ਹੀ ਹੈ। ਭੂੰਡ ਦੀ ਜ਼ਾਤ ਉਤੇ ਚੋਟ ਹੈ:-

65/ ਲੋਕ ਬੁਝਾਰਤਾਂ